ਲੁਧਿਆਣਾ, 4 ਅਗਸਤ 2025 : ਪੰਜਾਬ ਦੇ ਸ਼ਹਿਰ ਜੀਰਾ ਨੇੜਲੇ ਪਿੰਡ ਬੋਤੀਆਂਵਾਲਾ (Village Botianwala) ਦੀ ਵਸਨੀਕ ਮੇਨਬੀਰ ਕੌਰ ਜੋ ਕਿ 17 ਵਰ੍ਹਿਆਂ ਦੀ ਹੈ ਦੀ ਕੈਨੇਡਾ ਵਿਖੇ ਇਕ ਸੜਕੀ ਹਾਦਸੇ ਵਿਚ ਮੌਤ ਹੋ ਗਈ ਹੈ।ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਸਰਤਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੀ ਲੜਕੀ ਮੇਨਬੀਰ ਕੌਰ ਮਾਰਚ 2023 ਵਿਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਪੜ੍ਹਨ ਗਈ ਸੀ ਤੇ ਹੁਣ ਵਰਕ ਪਰਮਿਟ ਅਪਲਾਈ ਕਰਨਾ ਸੀ, ਇਹ ਘਟਨਾ ਵਾਪਰ ਗਈ।ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਮੇਨਬੀਰ ਕੌਰ ਦੇ ਸਾਰੇ ਅੰਗ ਲੋੜਵੰਦਾਂ ਨੂੰ ਦਾਨ ਕੀਤੇ ਜਾਣਗੇ। ਮੇਨਬੀਰ ਦਾ ਅੰਤਿਮ ਸੋਮਵਾਰ ਅੱਜ 4 ਅਗਸਤ ਨੂੰ ਬਰੈਂਪਟਨ ਵਿਚ ਕੀਤਾ ਜਾਵੇਗਾ ।
Read More : ਕੈਨੇਡਾ ਵਿਖੇ ਦਰਿਆ ਵਿਚ ਡੁੱਬ ਕੇ ਹੋਈ ਇਕ ਹੋਰ ਪੰਜਾਬੀ ਨੌਜਵਾਨ ਦੀ ਮੌ. ਤ