ਪੰਜਾਬ ਮਹਿਲਾ ਕਮਿਸ਼ਨ ਨੇ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੂੰ ਕੀਤਾ ਤਲਬ

0
20
Women's Commission

ਚੰਡੀਗੜ੍ਹ, 7 ਅਗਸਤ 2025 : ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ (Karan Aujla and Honey Singh) ਦੀਆਂ ਮੁਸ਼ਕਲਾਂ ਵਧ ਗਈਆਂ ਹਨ । ਪੰਜਾਬ ਮਹਿਲਾ ਕਮਿਸ਼ਨ (Punjab Women’s Commission) ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਹੈ, ਇਸ ਦੇ ਨਾਲ ਹੀ ਇਸ ਸਬੰਧੀ ਕਾਰਵਾਈ ਲਈ ਪੰਜਾਬ ਦੇ ਡੀ. ਜੀ. ਪੀ. ਨੂੰ ਪੱਤਰ ਲਿਖਿਆ ਗਿਆ ਹੈ। ਪੱਤਰ ਵਿੱਚ ਦੋਵਾਂ ਦੇ ਦੋ ਗੀਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਔਰਤਾਂ ਦੇ ਮਾਣ ਨੂੰ ਠੇਸ ਪਹੁੰਚੀ ਹੈ। ਪੁਲਸ ਤੋਂ 11 ਅਗਸਤ ਤੱਕ ਅਗਲੀ ਕਾਰਵਾਈ ਸਬੰਧੀ ਰਿਪੋਰਟ ਮੰਗੀ ਗਈ ਹੈ ।

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਡੀ. ਜੀੇ . ਪੀ ਨੂੰ ਲਿਖੇ ਹਨ ਦੋ ਪੱਤਰ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ (Chairperson Raj Lali Gill) ਨੇ ਡੀ. ਜੀੇ . ਪੀ ਨੂੰ ਦੋ ਪੱਤਰ ਲਿਖੇ ਹਨ । ਪਹਿਲੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਯੋ ਯੋ ਹਨੀ ਸਿੰਘ ਦਾ ਗੀਤ `ਮਿਲੀਅਨੇਅਰ` ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ । ਗੀਤ ਵਿੱਚ ਉਨ੍ਹਾਂ ਨੇ ਔਰਤਾਂ ਵਿਰੁੱਧ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ । ਦੂਜੇ ਪੱਤਰ ਵਿੱਚ, ਕਮਿਸ਼ਨ ਨੇ ਕਰਨ ਔਜਲਾ ਦੇ ਗੀਤ `ਐਮ. ਐਮ. ਗਬਰੂ` ਦਾ ਜ਼ਿਕਰ ਕੀਤਾ ਹੈ ।

ਇਹ ਗੀਤ ਸੋਸ਼ਲ ਮੀਡੀਆ `ਤੇ ਵੀ ਵਾਇਰਲ ਹੋ ਰਿਹਾ ਹੈ

ਕਮਿਸ਼ਨ ਨੇ ਕਿਹਾ ਕਿ ਇਹ ਗੀਤ ਸੋਸ਼ਲ ਮੀਡੀਆ `ਤੇ ਵੀ ਵਾਇਰਲ ਹੋ ਰਿਹਾ ਹੈ । ਇਸ ਵਿੱਚ ਵੀ ਔਰਤਾਂ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਪੂਰੀ ਰ੍ਹਾਂ ਇਤਰਾਜ਼ਯੋਗ ਹੈ । ਕਮਿਸ਼ਨ ਨੇ ਆਪਣੇ ਪੱਤਰ ਵਿੱਚ ਡੀ. ਜੀ. ਪੀ. ਨੂੰ ਨਿਰਦੇਸ਼ (Instructions to D. G. P.) ਦਿੱਤਾ ਹੈ ਕਿ ਉਹ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਦੇ ਇੱਕ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ, ਇਸ ਦੇ ਨਾਲ ਹੀ, ਇਸ ਸਬੰਧ ਵਿੱਚ ਦੋਵਾਂ ਗਾਇਕਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਰਿਪੋਰਟ 11 ਅਗਸਤ ਨੂੰ ਸਵੇਰ 11 ਵਜੇ ਉਨ੍ਹਾਂ ਦੇ ਦਫ਼ਤਰ ਵਿੱਚ ਪੇਸ਼ ਕੀਤੀ ਜਾਵੇ ।

Read More : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਹੁੰਚੀ ਅੰਮ੍ਰਿਤਸਰ, ਲਿਵ-ਇਨ ਰਿਲੇਸ਼ਨਸ਼ਿਪ ਤੇ ਜਤਾਈ ਚਿੰਤਾ

LEAVE A REPLY

Please enter your comment!
Please enter your name here