ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ, ਡਾ: ਮਨਮੋਹਨ ਸਿੰਘ ਸਮੇਤ 12 ਸ਼ਖਸੀਅਤਾਂ ਨੂੰ ਕੀਤੀ ਗਈ ਸ਼ਰਧਾਂਜਲੀ ਭੇਟ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਦੋ ਰੋਜ਼ਾ ਸੈਸ਼ਨ ਅੱਜ (24 ਫਰਵਰੀ) ਤੋਂ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਉਨ੍ਹਾਂ 12 ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜੋ ਪਿਛਲੇ ਸਮੇਂ ਦੌਰਾਨ ਅਕਾਲ ਚਲਾਣਾ ਕਰ ਗਏ । ਅੱਜ ਦੇ ਸੈਸ਼ਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ, ਐਮ ਐਲ ਏ ਗੁਰਪ੍ਰੀਤ ਬੱਸੀ, ਸਾਬਕਾ ਮੰਤਰੀ ਧਰਮਪਾਲ ਸਿੰਘ ਸੱਭਰਵਾਲ, ਸਾਬਕਾ ਮੰਤਰੀ ਅਜੈਵ ਸਿੰਘ ਮੁਖਮੇਲਪੁਰ, ਸਾਬਕਾ ਰਾਜ ਸਭਾ ਮੈਂਬਰ ਹਰਵਿੰਦਰ ਸਿੰਘ ਹੰਸ ਪਾਲ, ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਬੁੱਟਰ, ਸਾਬਕਾ ਵਿਧਾਇਕ ਭਾਗ ਸਿੰਘ, ਆਜ਼ਾਦੀ ਘੁਲਾਟੀਆਂ ਕਰਨੈਲ ਸਿੰਘ, ਕਿੱਕਰ ਸਿੰਘ ਤੇ ਕੇਹਰ ਸਿੰਘ ਅਤੇ ਚਿਤਰਕਾਰ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
ਜ਼ਿੰਦਗੀ ਦੀ ਜੰਗ ਹਾਰਿਆ 5 ਸਾਲਾਂ ਮਾਸੂਮ,ਖੇਡਦੇ ਸਮੇਂ ਬੋਰਵੈੱਲ ‘ਚ ਡਿੱਗਿਆ ਸੀ ਪ੍ਰਹਿਲਾਦ