ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਖਤਮ ਕੀਤੀ ਹੜਤਾਲ
ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਪੰਜਾਬ ‘ਚ ਤਹਿਸੀਲਦਾਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਤਹਿਸੀਲਦਾਰ ਬਿਨਾਂ ਸ਼ਰਤ ਕੰਮ ‘ਤੇ ਪਰਤ ਆਏ ਹਨ। ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ 235 ਮਾਲ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸਨ। ਇਨ੍ਹਾਂ ਵਿੱਚ 58 ਤਹਿਸੀਲਦਾਰ, ਜਦਕਿ 177 ਨਾਇਬ ਤਹਿਸੀਲਦਾਰ ਸਨ। ਸਾਰਿਆਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਕਈ ਅਫਸਰਾਂ ਦੇ 200 ਤੋਂ 250 ਕਿਲੋਮੀਟਰ ਦੂਰ ਤਬਾਦਲੇ ਕੀਤੇ ਗਏ ਹਨ।
ਸਮੂਹਿਕ ਛੁੱਟੀ ‘ਤੇ ਸਨ ਤਹਿਸੀਲਦਾਰ
ਜ਼ਿਕਰਯੋਗ ਹੈ ਕਿ ਪੰਜਾਬ ‘ਚ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ‘ਚ ਬੀਤੇ ਸੋਮਵਾਰ ਨੂੰ ਤਹਿਸੀਲਦਾਰ ਸਮੂਹਿਕ ਛੁੱਟੀ ‘ਤੇ ਚਲੇ ਗਏ ਸਨ। ਉਨ੍ਹਾਂ ਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ। ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਮੰਗਲਵਾਰ ਸਵੇਰ ਤੋਂ ਹੀ ਐਕਸ਼ਨ ਮੋਡ ਵਿੱਚ ਆ ਗਏ ਸਨ। ਮੁੱਖ ਮੰਤਰੀ ਨੇ ਤਹਿਸੀਲਦਾਰਾਂ ਨੂੰ ਸ਼ਾਮ 5 ਵਜੇ ਤੱਕ ਵਾਪਸ ਆਉਣ ਦੀ ਚਿਤਾਵਨੀ ਦਿੱਤੀਅਤੇ ਕਿਹਾ ਕਿ ਜੇਕਰ ਉਹ ਵਾਪਿਸ ਕੰਮ ਤੇ ਨਾ ਪਰਤੇ ਤਾ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਈ ਜ਼ਿਲ੍ਹਿਆਂ ਵਿੱਚ ਤਹਿਸੀਲਦਾਰ ਵਾਪਸ ਆ ਗਏ ਪਰ ਕਈ ਕੰਮ ‘ਤੇ ਨਹੀਂ ਆਏ। ਇਸ ਤੋਂ ਬਾਅਦ ਦੇਰ ਰਾਤ ਸਰਕਾਰ ਨੇ 15 ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ।
ਅਮਰਪਾਲ ਸਿੰਘ ਬਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ, ਡਾ. ਯੋਗਰਾਜ ਨੇ ਦਿੱਤਾ ਅਸਤੀਫਾ









