ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮਿਲਣ ਵਾਲੇ ਮਿਡ-ਡੇ-ਮੀਲ ਮੀਨੂ ‘ਚ ਬਦਲਾਅ! ਹੁਣ ਬੱਚਿਆਂ ਨੂੰ ਮਿਲੇਗਾ ‘ਦੇਸੀ ਘਿਓ ਦਾ ਹਲਵਾ’
ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅੱਪਰ ਕਿੰਡਰਗਾਰਟਨ (ਯੂ.ਕੇ.ਜੀ.) (ਪ੍ਰੀ-ਪ੍ਰਾਇਮਰੀ), ਜਮਾਤ 1 ਤੋਂ 5 (ਪ੍ਰਾਇਮਰੀ) ਅਤੇ 6ਵੀਂ ਤੋਂ 8ਵੀਂ (ਅੱਪਰ-ਪ੍ਰਾਇਮਰੀ) ਵਿੱਚ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਨੂੰ ਲੈ ਕੇ ਇਕ ਅਹਿਮ ਬਦਲਾਅ ਕੀਤਾ ਹੈ।
ਹਰ ਬੁਧਵਾਰ ਨੂੰ ਦੇਸੀ ਘਿਓ ਦਾ ਹਲਵਾ
ਤਾਜ਼ਾ ਹੁਕਮਾਂ ਅਨੁਸਾਰ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਣ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਮਿਡ-ਡੇ-ਮੀਲ ਵਿੱਚ ਤਾਜ਼ਾ “ਦੇਸੀ ਘਿਓ ਦਾ ਹਲਵਾ” ਵੀ ਪਰੋਸਿਆ ਜਾਵੇਗਾ।ਸਿੱਖਿਆ ਵਿਭਾਗ ਵੱਲੋਂ ਜਾਰੀ ਤਾਜ਼ਾ ਮੀਨੂ ਦੇ ਅਨੁਸਾਰ, ਜਿਸ ਦੀ ਪਾਲਣਾ 1 ਤੋਂ 31 ਜਨਵਰੀ ਤੱਕ ਕੀਤੀ ਜਾਣੀ ਹੈ, ਚ ਸਕੂਲਾਂ ਨੂੰ ਹਰ ਬੁੱਧਵਾਰ ਨੂੰ ਕਾਲੇ/ਚਿੱਟੇ (ਚਨੇ ) ਅਤੇ ਪੁਰੀ/ਚਪਾਤੀ ਦੇ ਨਾਲ “ਦੇਸੀ ਘੀ ਦਾ ਹਲਵਾ” ਪਰੋਸਣ ਦੇ ਆਦੇਸ਼ ਦਿੱਤੇ ਗਏ ਹਨ।
ਪੰਜਾਬ ‘ਚ ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ; ਮਿਲਾਨ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ 2 ਘੰਟੇ ਲੇਟ