ਨਗਰ ਨਿਗਮ ਚੋਣਾਂ 2024: ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੂੰ ‘ਆਪ’ ਉਮੀਦਵਾਰ ਨੇ ਹਰਾਇਆ
ਲੁਧਿਆਣਾ, 21 ਦਸੰਬਰ: ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1227 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਦੇ ਵਾਰਡ ਨੰ: 60 ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਹਰ ਗਏ ਹਨ। ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬੱਬਲ ਨੇ ਮਮਤਾ ਆਸ਼ੂ ਨੂੰ ਹਰਾਇਆ।
ਮੋਹਾਲੀ ‘ਚ ਬਹੁਮੰਜ਼ਿਲਾ ਇਮਾਰਤ ਢਹਿ-ਢੇਰੀ, ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੀਨੂੰ ਪਰਾਸ਼ਰ ਨੂੰ ਭਾਜਪਾ ਉਮੀਦਵਾਰ ਪੂਨਮ ਰਤੜਾ ਨੇ 574 ਵੋਟਾਂ ਦੇ ਫਰਕ ਨਾਲ ਹਰਾਇਆ।
ਲੁਧਿਆਣਾ ਤੋਂ ਜੇਤੂ ਉਮੀਦਵਾਰਾਂ ਦੀ ਸੂਚੀ-
ਵਾਰਡ 77 ਤੋਂ ਭਾਜਪਾ ਦੀ ਪੂਨਮ ਰਤੜਾ ਜਿੱਤੀ।
ਵਾਰਡ 44 ਤੋਂ ‘ਆਪ’ ਦੇ ਸੋਹਣ ਸਿੰਘ ਨੇ ਜਿੱਤੇ
ਵਾਰਡ 49 ਤੋਂ ਅਨੀਤਾ ਰਾਜ ਭਾਜਪਾ ਤੋਂ ਜੇਤੂ ਰਹੀ
ਵਾਰਡ 83 ਤੋਂ ਭਾਜਪਾ ਉਮੀਦਵਾਰ ਮੋਨਿਕਾ ਜੱਗੀ ਜਿੱਤੀ।
ਵਾਰਡ 22 ਤੋਂ ‘ਆਪ’ ਦੇ ਜਸਪਾਲ ਗਰੇਵਾਲ ਜੇਤੂ ਰਹੇ
ਵਾਰਡ 24 ਤੋਂ ਕਾਂਗਰਸ ਦੇ ਗੁਰਮੀਤ ਸਿੰਘ ਜੇਤੂ ਰਹੇ
ਵਾਰਡ 16 ਤੋਂ ‘ਆਪ’ ਦੇ ਅਸ਼ਵਨੀ ਗੋਬੀ ਜੇਤੂ
ਵਾਰਡ 7 ਤੋਂ ਕਾਂਗਰਸ ਦੇ ਰਵਿੰਦਰ ਮੋਨੂੰ ਜੇਤੂ ਰਹੇ