ਪੰਜਾਬ ਦੇ ਰਾਜਪਾਲ ਨੇ ਦਿੱਤੀ ਮਜੀਠੀਆ ਵਿਰੁੱਧ ਕੇਸ ਚਲਾਉਣ ਨੂੰ ਮਨਜ਼ੂਰੀ

0
33
Majithia

ਚੰਡੀਗੜ੍ਹ, 1 ਨਵੰੰਬਰ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕੇਸ ਚਲਾਏ ਜਾਣ ਨੂੰ ਮਨਜ਼ੂੁਰੀ ਅੱਜ ਰਾਜਪਾਲ ਪੰਜਾਬ (Governor of Punjab) ਵਲੋਂ ਦੇ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਪੱਧਰ ਦੇ ਵਿਅਕਤੀ ਵਿਰੁੱਧ ਕੇਸ ਚਲਾਉਣ ਲਈ ਗਵਰਨਰ ਦੀ ਮਨਜੂਰੀ ਜ਼ਰੂਰੀ ਹੁੰਦੀ ਹੈ।ਪ੍ਰਾਪਤ ਜਾਣਕਾਰੀ ਵਿਜੀਲੈਂਸ ਪੰਜਾਬ (Vigilance Punjab) ਵਲੋਂ ਪੰਜਾਬ ਦੇ ਜਿ਼ਲਾ ਮੋਹਾਲੀ ਦੀ ਅਦਾਲਤ ਵਿੱਚ ਪਹਿਲਾਂ ਹੀ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ ਅਤੇ ਚਲਾਨ ਪੇਸ਼ ਹੋਣ ਤੋਂ ਬਾਅਦ ਗਵਰਨਰ ਪੰਜਾਬ ਵੱਲੋਂ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ।

ਕੀ ਦੋਸ਼ ਹੈ ਮਜੀਠੀਆ ਤੇ

ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਜਿਨ੍ਹਾਂ ਤੇ ਵਿਜੀਲੈਂਸ ਵਲੋਂ ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਚਲਾਨ ਵੀ ਪੇਸ਼ ਕੀਤਾ ਜਾ ਚੁੱਕਿਆ ਹੈ ਤੇ 700 ਕਰੋੜ ਤੋਂ ਵਧ ਦੀ ਜਾਇਦਾਦ ਰੱਖਣ ਦਾ ਦੋਸ਼ ਹੈ ਜੋ ਕਿ ਉਸਦੀ ਐਲਾਨੀ ਆਮਦਨ ਤੋਂ ਲਗਭਗ 1200 ਪ੍ਰਤੀਸ਼ਤ ਵਧ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਗਵਰਨਰ ਵਲੋਂ ਦਿੱਤੀ ਗਈ ਪ੍ਰਵਾਨਗੀ ਜਿਥੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (Anti-Corruption Law) ਦੀ ਧਾਰਾ 19 ਅਧੀਨ ਜਾਰੀ ਕੀਤੀ ਗਈ ਹੈ, ਉਥੇ ਇਸ ਸਬੰਧੀ ਪ੍ਰਵਾਨਗੀ 8 ਸਤੰਬਰ ਨੂੰ ਪੰਜਾਬ ਕੈਬਨਿਟ ਵੱਲੋਂ ਕੀਤੀ ਗਈ ਸਿਫ਼ਾਰਸ਼ ਤੋਂ ਬਾਅਦ ਦਿੱਤੀ ਗਈ ਹੈ ।

Read More : ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਨੇ ਨਾਭਾ ਜੇਲ ਵਿੱਚ ਢਾਈ ਘੰਟੇ ਕੀਤੀ ਪੁੱਛਗਿਛ

LEAVE A REPLY

Please enter your comment!
Please enter your name here