ਪਟਿਆਲਾ, 19 ਜੁਲਾਈ 2025 : ਦੇਵ ਆਦਿਦੇਵ ਭਗਵਾਨ ਮਹਾਂਦੇਵ ਦੇ ਧਾਮ ਸ੍ਰੀ ਅਮਰਨਾਥ (Shri Amarnath) ਜੀ ਕਸ਼ਮੀਰ ਵਿੱਚ ਜੋ ਅਮਰਨਾਥ ਯਾਤਰਾ ਚੱਲ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਟੋਲ ਪਲਾਜਾ ਉਪਰ ਯਾਤਰਾ ਤੇ ਆਉਣਜਾਣ ਵਾਲੇ ਸਾਰੇ ਵਾਹਨਾਂ ਦਾ ਟੋਲ ਫ੍ਰੀ ਕਰੇ ।
ਯਾਤਰਾ ਲਈ ਲੰਘਦੇ ਹਨ ਹਜ਼ਾਰਾ ਦੀ ਗਿਣਤੀ ਵਿੱਚ ਵਾਹਨ ਪੰਜਾਬ ਵਿੱਚੋਂ
ਵਿਕਾਸ ਸ਼ਰਮਾ (Vikas Sharma) ਜਰਨਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਨੇ ਕਿਹਾ ਕਿ ਭਗਵਾਨ ਭੋਲੇਨਾਥ ਦੇ ਧਾਮ ਸ੍ਰੀ ਅਮਰਨਾਥ ਯਾਤਰਾ ਜ਼ੋ ਕਿ ਚੱਲ ਰਹੀ ਹੈ, ਇਸ ਦੇ ਲਈ ਪੂਰੇ ਦੇਸ਼ ਤੋਂ ਹਿੰਦੂ ਸਮਾਜ ਦੇ ਲੱਖਾਂ ਲੋਕ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਵਾਸਤੇ ਯਾਤਰਾ ਤੇ ਆਉਂਦੇ ਹਨ । ਇਸ ਯਾਤਰਾ ਲਈ ਹਜ਼ਾਰਾ ਦੀ ਗਿਣਤੀ ਵਿੱਚ ਵਾਹਨ ਪੰਜਾਬ ਵਿੱਚੋਂ ਲੰਘਦੇ ਹਨ । ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਦਾ ਆਉਣ ਜਾਣ ਵਾਲੇ ਸ਼ਰਧਾਲੂਆਂ ਦਾ ਹਜ਼ਾਰਾ ਰੁਪਏ ਟੋਲ ਟੈਕਸ ਰੂਪ ਵਿੱਚ ਖਰਚ ਹੋ ਜਾਂਦਾ ਹੈ ।
ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਤੋਂ ਕੀਤੀ ਟੋਲ ਫ੍ਰ਼ੀ ਕਰਨ ਦੀ ਮੰਗ
ਵਿਕਾਸ ਸ਼ਰਮਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਅਤੇ ਟਰਾਂਸਪੋਰਟ ਮੰਤਰੀ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਸ੍ਰੀ ਅਮਰਨਾਥ ਯਾਤਰਾ ਲਈ ਪੰਜਾਬ ਵਿਚੋਂ ਜੋ ਵੀ ਵਾਹਨ ਟੋਲ ਪਲਾਜਾ ਬੈਰੀਅਰਾਂ ਤੋਂ ਲੰਘਦੇ ਹਨ ਉਨਾਂ ਸਾਰਿਆਂ ਨੂੰ ਟੋਲ ਫ੍ਰ਼ੀ ਕੀਤਾ ਜਾਵੇ ਤਾਂ ਕਿ ਯਾਤਰਾ ਤੇ ਆਉਣ ਵਾਲੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ । ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਤਰ੍ਹਾਂ ਕਰ ਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਦੀ ਕਦਰ ਕਰੇ ਅਤੇ ਉਨ੍ਹਾਂ ਨੂੰ ਰਾਹਤ ਦੇਣ ਦਾ ਯਤਨ ਕਰੇ ।