ਪੰਜਾਬ ਸਰਕਾਰ ਵੱਲੋਂ ਅਨਾਥ ਬੱਚਿਆਂ ਲਈ ਪੈਨਸ਼ਨ ਸਕੀਮ ਵਜੋਂ ਮਦਦ

0
10
Punjab government

ਪਟਿਆਲਾ 30 ਜੁਲਾਈ 2025 : ਪੰਜਾਬ ਸਰਕਾਰ (Punjab government) ਵੱਲੋਂ ਸਮਾਜਿਕ ਨਿਆਂ ਅਤੇ ਬੱਚਿਆਂ ਦੀ ਭਲਾਈ ਵੱਲ ਇੱਕ ਹੋਰ ਉੱਤਮ ਕਦਮ ਚੁੱਕਦਿਆਂ, ਅਨਾਥ ਜਾਂ ਅਰਧ-ਅਨਾਥ ਬੱਚਿਆਂ (Orphaned or semi-orphaned children) ਲਈ ਇੱਕ ਵਿੱਤੀ ਸਹਾਇਤਾ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ।

ਮਾਤਾ-ਪਿਤਾ ਵਿੱਚੋਂ ਪਿਤਾ ਨਹੀਂ ਹਨ ਅਤੇ ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ

ਇਸ ਸਕੀਮ ਤਹਿਤ ਉਹ ਬੱਚੇ, ਜਿਨ੍ਹਾਂ ਦੇ ਮਾਤਾ-ਪਿਤਾ ਵਿੱਚੋਂ ਪਿਤਾ ਨਹੀਂ ਹਨ ਅਤੇ ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ (Under 18 years of age) ਹੈ, ਉਨ੍ਹਾਂ ਨੂੰ 4000 ਰੁਪਏ ਪ੍ਰਤੀ ਮਹੀਨਾ ਵਜੋਂ ਪੈਨਸ਼ਨ ਦਿੱਤੀ ਜਾਵੇਗੀ । ਇਹ ਯੋਜਨਾ ਆਰਥਿਕ ਤੌਰ ‘ਤੇ ਪਿੱਛੜੇ ਅਤੇ ਬੇਸਹਾਰਾ ਬੱਚਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਸੁਧਾਰਨ ਲਈ ਇੱਕ ਵਿਸ਼ੇਸ਼ ਉਪਰਾਲਾ ਹੈ ।

ਅਰਜ਼ੀ ਦੇਣ ਦੀ ਪ੍ਰਕਿਰਿਆ ਰੱਖੀ ਗਈ ਹੈ ਆਸਾਨ ਅਤੇ ਸਧਾਰਣ

ਇਸ ਯੋਜਨਾ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਆਸਾਨ ਅਤੇ ਸਧਾਰਣ ਰੱਖੀ ਗਈ ਹੈ । ਇਹ ਫਾਰਮ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਪਟਿਆਲਾ ਦੇ ਦਫ਼ਤਰ, ਰੂਮ ਨੰਬਰ 150, ਬਲਾਕ ਸੀ ਐਕਸਟੈਨਸ਼ਨ, ਮਿੰਨੀ ਸਕਤਰੇਤ, ਪਟਿਆਲਾ ਤੋਂ ਮੁਫ਼ਤ ਮਿਲ ਰਿਹਾ ਹੈ। ਫਾਰਮ ਭਰਨ ਸਮੇਂ ਬੱਚੇ ਦਾ ਆਧਾਰ ਕਾਰਡ ਅਤੇ ਮਾਤਾ (ਜੋ ਗਾਰਡੀਅਨ ਹੋਵੇ) ਦਾ ਆਮਦਨ ਸਰਟੀਫਿਕੇਟ ਲਾਜ਼ਮੀ ਦਸਤਾਵੇਜ਼ ਵਜੋਂ ਪੇਸ਼ ਕਰਨਾ ਹੋਵੇਗਾ ।

Read More : ਪੰਜਾਬ ਸਰਕਾਰ ਪੱਛੜੀਆਂ ਸ਼੍ਰੇਣੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ

LEAVE A REPLY

Please enter your comment!
Please enter your name here