ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਪਾਰਦਰਸ਼ੀ ਈਜੀ ਰਜਿਸਟ੍ਰੀ ਸਹੂਲਤ ਸ਼ੁਰੂ

0
112
Easy Rejistry

ਚੰਡੀਗੜ੍ਹ, 14 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਲਈ ਪਾਰਦਰਸ਼ੀ ਈਜ਼ੀ ਰਜਿਸਟ੍ਰੀ (Transparent Easy Registry) ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ । ਜਿਸਦੇ ਚਲਦਿਆਂ ਹੁਣ ਜ਼ਮੀਨ ਜਾਇਦਾਦ ਦੀ ਰਜਿਸਟ੍ਰੀ ਕਰਵਾਉਣ ਲਈ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ ਅਤੇ ਲੋਕ ਸਿਰਫ਼ 48 ਘੰਟਿਆਂ (48 hours) ਵਿਚ ਬੈਠ ਕੇ ਹੀ ਰਜਿਸਟ੍ਰੀ ਪ੍ਰਕਿਰਿਆ ਪੂਰੀ ਕਰਵਾ ਸਕਣਗੇ।

ਈਜੀ ਰਜਿਸਟ੍ਰੀ ਸਿਸਟਮ ਨਾਲ ਹੋਇਆ ਹੈ ਸਬ ਰਜਿਸਟਰਾਰ ਏਕਾਅਧਿਕਾਰ ਖਤਮ

ਪੰਜਾਬ ਦੀ ਬਟਾਲਾ ਤਹਿਸੀਲ ਦੇ ਨਾਇਬ ਤਹਿਸੀਲਦਾਰ (Deputy Tehsildar) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਈਜ਼ੀ ਰਜਿਸਟ੍ਰੀ ਸਿਸਟਮ ਤਹਿਤ ਸਬ ਰਜਿਸਟਰਾਰ ਦੇ ਏਕਾਅਧਿਕਾਰ ਨੂੰ ਖਤਮ ਕਰ ਦਿੱਤਾ ਗਿਅ ਹੈ। ਹੁਣ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਜਾਂ ਘਰ ਤੋਂ ਹੀ ਆਨ ਲਾਈਨ ਰਜਿਸਟ੍ਰੀ ਕਰਵਾਈ ਜਾ ਸਕਦੀ ਹੈ। ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਸਿਸਟਮ ਨਾਲ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਵਿਚ ਕਮੀ ਅਵੇਗੀ ਤੇ ਜੋ ਵਿਚੋਲੀਆਂ (Intermediaries) ਵਾਲਾ ਰਾਹ ਅਖਤਿਆਰ ਕਰਨਾ ਹੁੰਦਾ ਹੈ ਤੋਂ ਵੀ ਰਾਹਤ ਮਿਲੇਗੀ।

ਜ਼ਰੂਰਤ ਪੈਣ ਤੇ ਬੁਲਾਇਆ ਜਾ ਸਕਦਾ ਹੈ ਸਹਾਇਕ

ਰਜਿਸਟ੍ਰੀ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ ਜੇਕਰ ਲੋੜ ਹੈ ਤਾਂ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਇਕ ਸਹਾਇਕ ਨੂੰ ਵੀ ਘਰ ਬੁਲਾਇਆ ਜਾ ਸਕਦਾ ਹੈ। ਜਿਸ ਨਾਲ ਉਨ੍ਹਾਂ ਲੋਕਾਂ ਜਿਨ੍ਹਾਂ ਨੂੰ ਆਉਣ ਜਾਣ ਜਾਂ ਰੁਝੇਵਿਆਂ ਵਿਚ ਰੁੱਝੇ ਰਹਿਣਾ ਪੈਂਦਾ ਹੈ ਨੂੰ ਘਰ ਬੈਠੇ ਹੀ ਕਾਗਜ਼ਾਤ ਜਮ੍ਹਾ ਕਰਵਾਉਣੇ, ਮਨਜ਼ੂਰੀ ਲੈਣੀ, ਭੁਗਤਾਨ ਕਰਨ ਤੱਕ ਦੀ ਸਹੂਲਤ ਮਿਲੇਗੀ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਰਜਿਸਟ੍ਰੀ ਫੀਸ ਦੇ ਭੁਗਤਾਨ ਲਈ ਬੈਂਕਾਂ ਵੱਲ ਵੀ ਨਹੀਂ ਭੱਜਣਾ ਪਵੇਗਾ ।

Read More : ਈਜ਼ੀ ਰਜਿਸਟ੍ਰੀ ਪ੍ਰਣਾਲੀ ਤਹਿਤ 48 ਘੰਟਿਆਂ ਵਿਚ ਹੋ ਜਾਵੇਗੀ ਪ੍ਰਕਿਅਿਾ ਪੂਰੀ

LEAVE A REPLY

Please enter your comment!
Please enter your name here