ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਸ਼ੰਭੂ ਬਾਰਡਰ ‘ਤੇ ਵਧਾਈ ਗਈ ਸੁਰੱਖਿਆ
ਚੰਡੀਗੜ੍ਹ : ਕਿਸਾਨ ਅੱਜ ਦੁਪਹਿਰ 1 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਕੂਚ ਕਰਨਗੇ। ਹਾਲਾਂਕਿ ਹਰਿਆਣਾ ਸਰਕਾਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਿਸਾਨ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਣਗੇ। ਅਜੇ ਤੱਕ ਕਿਸਾਨਾਂ ਨੂੰ ਕੋਈ ਮਨਜ਼ੂਰੀ ਨਹੀਂ ਮਿਲੀ ਹੈ। ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 101 ਕਿਸਾਨਾਂ ਦਾ ਜਥਾ ਅੱਜ ਦੁਪਹਿਰ ਦਿੱਲੀ ਲਈ ਰਵਾਨਾ ਹੋਵੇਗਾ।
ਪੁਲਿਸ ਅਲਰਟ ‘ਤੇ
ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਪੁਲਿਸ ਅਲਰਟ ‘ਤੇ ਹੈ। ਸ਼ੰਭੂ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਥੇ ਬੈਰੀਕੇਡਿੰਗ ਕੀਤੀ ਗਈ ਹੈ। ਨੈੱਟ, ਕੈਮਰੇ ਅਤੇ ਲਾਊਡ ਸਪੀਕਰ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਅੰਬਾਲਾ ਜ਼ਿਲ੍ਹੇ ਅਤੇ ਖਨੌਰੀ ਸਰਹੱਦ ‘ਤੇ ਬੀਐਨਐਸ ਦੀ ਧਾਰਾ 163 (ਪਹਿਲਾਂ ਧਾਰਾ 144) ਲਗਾਈ ਗਈ ਹੈ। ਅਜਿਹੇ ‘ਚ ਜੇਕਰ ਇੱਥੇ 5 ਜਾਂ 5 ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਸ਼ੰਭੂ ਸਰਹੱਦ ‘ਤੇ ਐਂਬੂਲੈਂਸਾਂ ਤਾਇਨਾਤ
ਸ਼ੰਭੂ ਸਰਹੱਦ ‘ਤੇ ਜਿੱਥੋਂ ਜਥੇ ਨੇ ਰਵਾਨਾ ਹੋਣਾ ਹੈ, ਉਸ ਥਾਂ ਤੋਂ ਠੀਕ ਪਿੱਛੇ ਰੱਸੀ ਲਗਾ ਕੇ ਸਾਰਿਆਂ ਨੂੰ ਰੋਕ ਦਿੱਤਾ ਗਿਆ ਹੈ। 101 ਕਿਸਾਨਾਂ ਤੋਂ ਇਲਾਵਾ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਸਰਹੱਦ ਤੱਕ ਕਿਸਾਨਾਂ ਨੇ ਬਚਾਅ ਦਲ ਦੇ ਨਾਲ ਵਾਲੰਟੀਅਰ ਤਾਇਨਾਤ ਕਰ ਦਿੱਤੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸ਼ੰਭੂ ਸਰਹੱਦ ‘ਤੇ ਐਂਬੂਲੈਂਸਾਂ ਤਾਇਨਾਤ ਕਰ ਦਿੱਤੀਆਂ ਹਨ। ਤਾਂ ਜੋ ਜੇਕਰ ਕੋਈ ਵਿਦਾਦ ਵਧਦਾ ਹੈ ਤਾਂ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ।
ਇਹ ਵੀ ਪੜੋ : ਭਾਰਤ-ਆਸਟ੍ਰੇਲੀਆ ਦੂਜਾ ਟੈਸਟ: ਯਸ਼ਸਵੀ ਜੈਸਵਾਲ ਜ਼ੀਰੋ ‘ਤੇ ਹੋਏ ਆਊਟ