ਚੰਡੀਗੜ੍ਹ, 5 ਜੁਲਾਈ 2025 : ਪੰਜਾਬ ਕ੍ਰਿਕਟ ਐਸੋਸੀਏਸ਼ਨ (Punjab Cricket Association ) (ਪੀ. ਸੀ. ਏ) ਦੀ ਇਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਸਰਬ-ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ (Election of office bearers) ਵੀ ਕੀਤੀ ਗਈ। ਜਿਸ ਤਹਿਤ ਪ੍ਰਧਾਨ ਅਮਰਜੀਤ ਮਹਿਤਾ, ਮੀਤ ਪ੍ਰਧਾਨ ਦੀਪਕ ਬਾਲੀ, ਕੁਲਵੰਤ ਸਿੰਘ ਸਕੱਤਰ ਤੇ ਸੁਨੀਲ ਗੁਪਤਾ ਖ਼ਜ਼ਾਨਚੀ ਚੁਣੇ ਗਏ ।
ਅਮਰਜੀਤ ਮਹਿਤਾ ਪ੍ਰਧਾਨ ਅਤੇ ਦੀਪਕ ਬਾਲੀ ਵਾਈਸ ਪ੍ਰਧਾਨ ਬਣੇ
ਦੱਸਣਯੋਗ ਹੈ ਕਿ ਉਕਤ ਚੋਣ ਦੌਰਾਨ ਸਮੁੱਚੇ ਅਹੁਦੇਦਾਰ ਜਿਥੇ ਇਕ ਸੁਰ ਸਨ, ਉਥੇ ਐਸੋਸੀਏਸ਼ਨ ਵਲੋ਼ ਕੀਤੇ ਜਾਣ ਵਾਲੇ ਕਾਰਜਾਂ ਨੂੰ ਪਹਿਲਾਂ ਨਾਲੋਂ ਹੋਰ ਵੀ ਜਿ਼ਆਦਾ ਪਹਿਲ ਦਿੰਦਿਆਂ ਜੰਗੀ ਪੱਧਰ ਤੇ ਕਰਨਾ ਨਿਸ਼ਚਾ ਕੀਤਾ ਗਿਆ ਕਿਉ਼ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਕ੍ਰਿਕਟ ਨਾਲ ਸਬੰਧਤ ਸਹੀ ਤੇ ਠੋਸ ਫ਼ੈਸਲੇ ਲੈਣਾ ਹੈ ।
Read More : ਕ੍ਰਿਕਟਰ ਯਸ਼ ਦਿਆਲ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼