ਚੰਡੀਗੜ੍ਹ, 13 ਅਗਸਤ 2025 : ਪੰਜਾਬ ਰੋਡਵੇਜ਼ ਪੀ. ਆਰ. ਟੀ. ਸੀ. ਪਨਬਸ ਕੰਟਰੈਕਟ ਯੂਨੀਅਨ (Punjab Roadways P. R. T. C. PUNBUS Contract Union) ਵੱਲੋਂ 14 ਅਗਸਤ ਨੂੰ ਪੰਜਾਬ ’ਚ ਬੱਸਾਂ ਰੋਕ ਕੇ ਹੜਤਾਲ (Buses stop strike in Punjab) ਕੀਤੀ ਜਾਵੇਗੀ । ਸਮੂਹ ਆਗੂ ਅਤੇ ਵਰਕਰ ਸਾਥੀਆਂ ਨੂੰ ਬੇਨਤੀ ਹੈ ਕਿ ਅੱਜ ਜਥੇਬੰਦੀ ਦੀ ਸਰਕਾਰ ਨਾਲ ਪੈਨਿਲ ਮੀਟਿੰਗ ਹੋਈ ਹੈ ।
ਮੀਟਿੰਗ ਵਿੱਚ ਪਿਛਲੇ ਸਮੇਂ ਦੀ ਤਰ੍ਹਾਂ ਟਾਲਮਟੋਲ ਨੀਤੀ (Avoidance policy) ਨਾਲ ਸਮਾਂ ਟਪਾਇਆ ਅਤੇ ਮੰਗਾਂ ਦਾ ਹੱਲ ਕਰਨ ਤੋਂ ਲਗਾਤਾਰ ਮੈਨੇਜਮੈਂਟ ਅਸਫ਼ਲ ਰਹੀ, ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਪਹਿਲਾਂ ਤੋਂ ਉਲੀਕੇ ਐਕਸ਼ਨਾਂ ਅਨੁਸਾਰ 14 ਅਗਸਤ (August 14) 2025 ਨੂੰ ਪਹਿਲੇ ਟਾਈਮ ਤੋਂ ਹੜਤਾਲ ਬੱਸਾਂ ਦਾ ਚੱਕਾ ਜਾਮ ਕਰਕੇ ਡਿਪੂ ਵਾਈਜ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।
15 ਅਗਸਤ 2025 ਨੂੰ ਅਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਉਂਦੇ ਹੋਏ ਜਿਥੇ ਵੀ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ, ਸਮੇਤ ਕੈਬਨਿਟ ਮੰਤਰੀ ਜਿਥੇ ਵੀ ਝੰਡਾ ਲਹਿਰਾਉਣ ਆਉਣਗੇ ਉਥੇ ਕਾਲੇ ਝੋਲੇ ਪਾ ਕੇ ਕਾਲੀਆਂ ਝੰਡੀਆ ਲੈ ਕੇ ਪਨਬੱਸ, ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨੂੰ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਅਤੇ ਪ੍ਰਾਈਵੇਟ ਕਿਲੋਮੀਟਰ ਬੱਸਾਂ ਨਾਲ ਵਿਭਾਗ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਰੋਸ ਵਿੱਚ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋ ਕੱਢ ਕੇ ਅਜਾਦੀ ਦੀ ਮੰਗ ਕਰਦੇ ਹੋਏ ਸਵਾਲ ਕਰਨਗੇ ।
Read More : ਪੀ. ਆਰ. ਟੀ. ਸੀ. ਦੀਆਂ ਬੱਸਾਂ ਨਿਰਵਿਘਨ ਚੱਲਣਗੀਆਂ : ਜੀ. ਐਮ.