ਪੰਜਾਬ ‘ਚ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲ਼ਾਫ ਅੱਜ ਗੇਟ ਰੈਲੀ ਕੀਤੀ। ਜਿਸ ਦੇ ਚਲਦੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ਼ ਜੱਮਕੇ ਨਾਅਰੇਬਾਜ਼ੀ ਕੀਤੀ। ਬਟਾਲਾ ਡਿਪੋ ਦੇ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਕਈ ਮੀਟਿੰਗਾਂ ਕੀਤੀਆਂ ਹਨ ਅਤੇ ਸਾਨੂੰ ਆਸ਼ਵਾਸਨ ਵੀ ਦਿੱਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਜਦ ਤੱਕ ਸਾਨੂੰ ਪੱਕਾ ਨਹੀਂ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੋ ਐਕਟ ਪਾਸ ਕੀਤਾ ਹੈ, ਉਸ ਦੇ ਤਹਿਤ ਅਸੀਂ ਪੱਕੇ ਨਹੀਂ ਹੋ ਸਕਦੇ, ਫਿਰ ਕਿਸ ਹਿਸਾਬ ਨਾਲ ਸਰਕਾਰ ਸਾਨੂੰ ਪੱਕਾ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਦੇ ਖਿਲ਼ਾਫ ਅਸੀਂ 23 ਨਵੰਬਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਜਾ ਰਹੇ ਹਾਂ ਅਤੇ 24 ਨੂੰ ਮੁਖਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਟਰਾਂਸਪੋਰਟ ਤੋਂ ਮੋਟਾ ਮੁਨਾਫ਼ਾ ਹੁੰਦਾ ਹੈ ਅਤੇ ਜੋ ਬੱਸਾਂ ਬਿਨ੍ਹਾਂ ਪਰਮਿਟ ਤੋਂ ਚਲ ਰਹੀਆਂ ਸੀ, ਉਨ੍ਹਾਂ ਨੂੰ ਬੰਦ ਕਰਕੇ ਸਕਰਾਰ ਨੂੰ ਮੋਟਾ ਮੁਨਾਫ਼ਾ ਹੋਇਆ ਹੈ, ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਪੱਕਾ ਕੀਤਾ ਜਾਵੇ, 10 ਹਜ਼ਾਰ ਬੱਸਾਂ ਹੋਰ ਪਾਇਆ ਜਾਣ, ਜਿਸ ਕਰਕੇ ਸਰਕਾਰ ਨੂੰ ਮੁਨਾਫ਼ਾ ਹੋਵੇ।