PSTET-2021: PSEB ਅਗਲੇ ਹਫਤੇ ਜਾਰੀ ਕਰੇਗਾ ਆਨਲਾਇਨ ਰਿਜ਼ਲਟ

0
50

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਦੇ ਉਮੀਦਵਾਰਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅਗਲੇ ਹਫ਼ਤੇ PSTET-2021 ਦਾ ਨਤੀਜਾ ਐਲਾਨਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਪ੍ਰੀਖਿਆ ਪਿਛਲੇ ਸਾਲ 24 ਦਸੰਬਰ ਨੂੰ ਲਈ ਗਈ ਸੀ, ਜਿਸ ਤੋਂ ਬਾਅਦ ਨਤੀਜਾ ਜਨਵਰੀ ਮਹੀਨੇ ਐਲਾਨਿਆ ਜਾਣਾ ਸੀ, ਪਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਤੀਜਾ ਜਾਰੀ ਨਹੀਂ ਹੋ ਸਕਿਆ ਸੀ। ਇਸ ਦੇ ਨਾਲ ਹੀ ਦੱਸ ਦੇਈਏ ਕਿ PSEB ਨੇ ਪਹਿਲਾਂ ਹੀ PSTET ਦੀ ਆਂਸਰ-ਕੀ ਜਾਰੀ ਕਰ ਦਿੱਤੀ ਹੈ ਅਤੇ ਹੁਣ ਅੰਤਿਮ ਨਤੀਜੇ ਦੀ ਉਡੀਕ ਹੈ। PSEB ਉਕਤ ਨਤੀਜੇ ਦਾ ਐਲਾਨ ਸਿਰਫ਼ ਆਨਲਾਈਨ ਕਰੇਗਾ।

PSEB ਹਰ ਸਾਲ PSTET ਪ੍ਰੀਖਿਆ ਕਰਵਾਉਂਦਾ ਹੈ। ਇਸ ਪ੍ਰੀਖਿਆ ਰਾਹੀਂ ਯੋਗ ਉਮੀਦਵਾਰ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਜਮਾਤਾਂ ਵਿੱਚ ਅਧਿਆਪਕ ਬਣਨ ਲਈ ਅਪਲਾਈ ਕਰ ਸਕਦੇ ਹਨ। ਪ੍ਰੀਖਿਆ ਦੋ ਪੜਾਵਾਂ ‘ਚ ਕਰਵਾਈ ਗਈ ਸੀ। ਪਹਿਲਾ ਪੇਪਰ ਪਹਿਲੀ ਤੋਂ ਪੰਜਵੀਂ ਜਮਾਤ ਲਈ ਸੀ ਅਤੇ ਦੂਜਾ ਪੇਪਰ ਛੇਵੀਂ ਤੋਂ ਅੱਠਵੀਂ ਜਮਾਤ ਤਕ ਅਧਿਆਪਕ ਬਣਨ ਦੇ ਚਾਹਵਾਨਾਂ ਲਈ ਸੀ। ਬਹੁਤ ਸਾਰੇ ਅਜਿਹੇ ਉਮੀਦਵਾਰ ਸਨ ਜੋ ਦੋਵੇਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਨ। ਨਤੀਜਾ pstet.psebdataac.in ‘ਤੇ ਜਾਰੀ ਕੀਤਾ ਜਾਵੇਗਾ। ਉਮੀਦਵਾਰ ਉਕਤ ਵੈੱਬਸਾਈਟ ਰਾਹੀਂ ਪੰਜਾਬ ਟੀਈਟੀ ਨਤੀਜੇ ਦੇ ਬਟਨ ‘ਤੇ ਕਲਿੱਕ ਕਰਨਗੇ, ਜਿਸ ਤੋਂ ਬਾਅਦ ਨਾਂ, ਰੋਲ ਨੰਬਰ ਤੇ ਜਨਮ ਮਿਤੀ ਦਾ ਵੇਰਵਾ ਭਰਨਾ ਹੋਵੇਗਾ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰਨਾ ਹੋਵੇਗਾ। PSET ਨਤੀਜਾ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ ਅਤੇ ਉਮੀਦਵਾਰ ਇਸਦਾ ਪ੍ਰਿੰਟਆਊਟ ਲੈ ਸਕਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ਯੋਗਰਾਜ ਸਿੰਘ ਅਨੁਸਾਰ ਨਤੀਜਾ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਪੀਐਸਈਬੀ ਅਗਲੇ ਹਫ਼ਤੇ ਇਹ ਨਤੀਜਾ ਐਲਾਨ ਦੇਵੇਗਾ।

LEAVE A REPLY

Please enter your comment!
Please enter your name here