ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੌਂ ਨਵੰਬਰ 2021 ‘ਚ ਹੋਣ ਵਾਲੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਡੇਟਸ਼ੀਟ ‘ਚ ਥੋੜ੍ਹੀ ਤਬਦੀਲੀ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ 12 ਨਵੰਬਰ ਨੂੰ ਨੈਸ਼ਨਲ ਅਚੀਵਮੈਂਟ ਸਰਵੇ (ਨੈੱਸ) ਦੀ ਭਾਰਤ ਪੱਧਰ ’ਤੇ ਹੋ ਰਹੀ ਪ੍ਰੀਖਿਆ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਡੇਟਸ਼ੀਟ ਵਿਚ ਇਹ ਤਬਦੀਲੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦੀ 12 ਨਵੰਬਰ ਨੂੰ ਹੋਣ ਵਾਲੀ ਵਿਗਿਆਨ ਦੀ ਪ੍ਰੀਖਿਆ ਹੁਣ 23 ਨਵੰਬਰ ਨੂੰ ਹੋਵੇਗੀ। ਇਸੇ ਤਰ੍ਹਾਂ 12ਵੀਂ ਜਮਾਤ ਦੀ 12 ਨਵੰਬਰ ਨੂੰ ਹੋਣ ਵਾਲੀ ਹਿਸਟਰੀ, ਕੈਮਿਸਟਰੀ, ਬਿਜ਼ਨੈੱਸ ਇਕਨਾਮਿਕਸ, ਕੁਆਂਟੇਟਿਵ ਮੈਥਸ ਦੀ ਪ੍ਰੀਖਿਆ 26 ਨਵੰਬਰ ਨੂੰ ਲਈ ਜਾਵੇਗੀ।ਬਾਕੀ ਪ੍ਰੀਖਿਆਵਾਂ ਪਹਿਲਾਂ ਤੋਂ ਜਾਰੀ ਡੇਟਸ਼ੀਟ ਅਨੁਸਾਰ ਹੀ ਲਈਆਂ ਜਾਣਗੀਆਂ। ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ’ਤੇ ਦੇਖ ਸੱਕਦੇ ਹੋ।