ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਇੱਕ ਪੇਪਰ ਮੁਲਤਵੀ ਕਰ ਦਿੱਤਾ ਹੈ। ਬੋਰਡ ਮੈਨੇਜਮੈਂਟ ਨੇ 10ਵੀਂ ਹਿੰਦੀ ਦੇ ਪੇਪਰ ਦੀ ਤਰੀਕ ਮੁਲਤਵੀ ਕੀਤੀ ਹੈ। ਇਹ ਪ੍ਰੀਖਿਆ ਹੁਣ 18 ਮਈ ਦੀ ਜਗ੍ਹਾ 25 ਮਈ ਨੂੰ ਹੋਵੇਗੀ। ਪੰਜਾਬ ਸਿੱਖਿਆ ਬੋਰਡ ਮੈਨੇਜਮੈਂਟ ਨੇ ਕਿਹਾ ਹੈ ਕਿ ਪ੍ਰਿੰਸੀਪਲ ਤੇ ਪ੍ਰੀਖਿਆ ਕੇਂਦਰ ਕੰਟਰੋਲਰ ਆਪਣੇ ਪੱਧਰ ‘ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਸੂਚਿਤ ਕਰ ਦੇਣ। ਇਹ ਹੁਕਮ ਓਪਨ ਪ੍ਰਣਾਲੀ ਦੇ ਵਿਦਿਆਰਥੀਆਂ ਲਈ ਲਾਗੂ ਨਹੀਂ ਹੋਣਗੇ। ਉਨ੍ਹਾਂ ਦੀ ਪ੍ਰੀਖਿਆ ਤਰੀਕ ‘ਚ ਕੋਈ ਫੇਰਬਦਲ ਨਹੀਂ ਹੋਇਆ ਹੈ। ਬੋਰਡ ਮੈਨੇਜਮੈਂਟ ਅਨੁਸਾਰ ਇਹ ਪ੍ਰੀਖਿਆ ਪ੍ਰਬੰਧਕੀ ਕਾਰਨਾਂ ਕਰਕੇ ਅੱਗੇ ਪਾਈ ਗਈ ਹੈ।