Home News Punjab PSEB ਨੇ ਕੀਤਾ ਵੱਡਾ ਐਲਾਨ, ਹੁਣ ਵਿਦਿਆਰਥੀਆਂ ਨੂੰ ਸਰਟੀਫਿਕੇਟ ਲੈਣ ਲਈ ਕਰਨਾ ਪਵੇਗਾ ਭੁਗਤਾਨ

PSEB ਨੇ ਕੀਤਾ ਵੱਡਾ ਐਲਾਨ, ਹੁਣ ਵਿਦਿਆਰਥੀਆਂ ਨੂੰ ਸਰਟੀਫਿਕੇਟ ਲੈਣ ਲਈ ਕਰਨਾ ਪਵੇਗਾ ਭੁਗਤਾਨ

0
PSEB ਨੇ ਕੀਤਾ ਵੱਡਾ ਐਲਾਨ, ਹੁਣ ਵਿਦਿਆਰਥੀਆਂ ਨੂੰ ਸਰਟੀਫਿਕੇਟ ਲੈਣ ਲਈ ਕਰਨਾ ਪਵੇਗਾ ਭੁਗਤਾਨ

ਕੋਰੋਨਾ ਇਨਫੈਕਸ਼ਨ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਿਛਲੇ ਸਾਲ ਬੋਰਡ ਪ੍ਰੀਖਿਆਵਾਂ ਨਹੀਂ ਲਈਆਂ। ਬੋਰਡ ਨੇ ਪ੍ਰੀਖਿਆ ਫੀਸ ਦੇ ਨਾਂ ‘ਤੇ ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਵਸੂਲੇ ਤੇ ਪ੍ਰੀਖਿਆਵਾਂ ਨਾ ਹੋਣ ਕਾਰਨ ਇਸ ਰਾਸ਼ੀ ‘ਚ ਕੋਈ ਪੈਸਾ ਖ਼ਰਚ ਨਹੀਂ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਇਸ ਵਾਰ ਮਾਰਕਸ਼ੀਟ ਤੇ ਸਰਟੀਫਿਕੇਟ ਦੀ ਹਾਰਡ ਕਾਪੀ ਦੇ ਬਜਾਇ ਸਾਫਟ ਕਾਪੀ ਜਾਰੀ ਕੀਤੀ। ਹੁਣ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਸਰਟੀਫਿਕੇਟ ਦੀ ਹਾਰਡਕਾਪੀ ਚਾਹੀਦੀ ਹੈ।

ਜਦੋਂ ਵਿਦਿਆਰਥੀ ਬੋਰਡ ਤੋਂ ਹਾਰਡਕਾਪੀ ਦੀ ਮੰਗ ਕਰਦੇ ਹਨ ਤਾਂ ਬੋਰਡ ਉਨ੍ਹਾਂ ਵਿਦਿਆਰਥੀਆਂ ਤੋਂ ਹਾਰਡਕਾਪੀ ਦੇ ਬਦਲੇ 300 ਰੁਪਏ ਫੀਸ ਦੀ ਡਿਮਾਂਡ ਕਰਦਾ ਹੈ। ਇਨ੍ਹਾਂ ਹੀ ਨਹੀਂ, ਬੋਰਡ ਨੇ ਹੁਣ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਕਿ ਜਿਸ ਨੂੰ ਸਰਟੀਫਿਕੇਟ ਦੀ ਹਾਰਡਕਾਪੀ ਚਾਹੀਦੀ ਉਹ 300 ਰੁਪਏ ਫੀਸ ਜਮ੍ਹਾਂ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਤੋਂ ਸਰਟੀਫਿਕੇਟ ਦੀ ਹਾਰਡਕਾਪੀ ਹਾਸਲ ਕਰ ਸਕਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਪਿਛਲੇ ਸਾਲ ਤੋਂ ਸਰਟੀਫਿਕੇਟ ਦੀ ਹਾਰਡਕਾਪੀ ਜਾਰੀ ਨਹੀਂ ਕਰ ਰਿਹਾ ਹੈ ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਡੀਜੀ ਲਾਕਰ ਰਾਹੀਂ ਜਾਰੀ ਕਰ ਰਿਹਾ ਹੈ।

LEAVE A REPLY

Please enter your comment!
Please enter your name here