ਪਟਿਆਲਾ, 8 ਅਗਸਤ 2025 : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) ਪਟਿਆਲਾ ਦੇ ਬੁਲਾਰ ਅਤੇ ਜਨਰਲ ਮੈਨੈਜਰ ਜਤਿੰਦਰਪਾਲ ਸਿੰਘ ਗਰੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਪੀ. ਆਰ. ਟੀ. ਸੀ. ਦੀ ਬੱਸ ਸੇਵਾ ਬੇਰੋਕ ਜਾਰੀ ਰਹੇਗੀ ।
9 ਅਗਸਤ ਨੂੰ ਬੱਸ ਸੇਵਾ ਰਹੇਗੀ ਨਿਰਵਿਘਨ ਤੇ ਬੇਰੋਕ ਜਾਰੀ
ਅੱਜ ਸ਼ਾਮ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਜਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੇ ਚੇਅਰਮੈਨ (Chairman of P. R. T. C.) ਰਣਜੋਧ ਸਿੰਘ ਹਡਾਣਾ ਤੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਧਿਆਨ ਵਿੱਚ ਆਇਆ ਹੈ ਕਿ ਵੱਖ-ਵੱਖ ਮੀਡੀਆ ਮੰਚਾਂ ਰਾਹੀਂ ਰੱਖੜੀ ਦੇ ਤਿਉਹਾਰ ਦੌਰਾਨ ਪੀ. ਆਰ. ਟੀ. ਸੀ. ਦੀ ਬੱਸ ਸਰਵਿਸ ਬੰਦ ਹੋਣ ਜਾਂ ਕਿਸੇ ਹੜਤਾਲ ਹੋਣ ਸਬੰਧੀ ਰਿਪੋਰਟਾਂ/ਖ਼ਬਰਾਂ ਆ ਰਹੀਆਂ ਸਨ, ਜਿਨ੍ਹਾਂ ਨੂੰ ਮੈਨੇਜਮੈਂਟ ਵੱਲੋਂ ਖੰਡਨ ਕਰਦਿਆਂ ਸੂਬੇ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ 9 ਅਗਸਤ (August 9) ਨੂੰ ਰੱਖੜੀ ਦੇ ਤਿਉਹਾਰ ਮੌਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਦੀ ਬੱਸ ਸੇਵਾ ਨਿਰਵਿਘਨ ਤੇ ਬੇਰੋਕ ਜਾਰੀ ਰਹੇਗੀ ।
Read More : ਕਾਂਗਰਸ ਸਰਕਾਰ ਰੋਡਵੇਜ਼-ਪਨਬਸ ਨੂੰ ਤਬਾਹ ਕਰਕੇ ਟਰਾਂਸਪੋਰਟ ਮਾਫੀਆ ਦੀ ਮਦਦ ਕਰ ਰਹੀ ਹੈ : ਹਰਪਾਲ ਚੀਮਾ