ਚੰਡੀਗੜ੍ਹ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਵਿੱਚ ਵੱਡਾ ਵਾਧਾ ਕੀਤਾ ਹੈ। ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਾਰੋਬਾਰੀਆਂ, ਅਦਾਰਿਆਂ ਅਤੇ ਰਿਹਾਇਸ਼ੀ ਜਾਇਦਾਦਾਂ ‘ਤੇ ਨਵੀਆਂ ਟੈਕਸ ਦਰਾਂ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ 2025-26 ਤੋਂ ਰਿਹਾਇਸ਼ੀ ਜਾਇਦਾਦਾਂ ‘ਤੇ ਟੈਕਸ 3 ਗੁਣਾ ਵਧਾਇਆ ਗਿਆ ਹੈ।
ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ‘ਤੇ ਪ੍ਰਾਪਰਟੀ ਟੈਕਸ ਹੁਣ 2025-26 ਲਈ ਸਾਲਾਨਾ ਰੇਟੇਬਲ ਮੁੱਲ (ARV) ਦਾ 6% ਹੋਵੇਗਾ। ਇਸ ਦੇ ਨਾਲ ਹੀ 2003 ਦੇ ਨਗਰ ਨਿਗਮ ਨਿਯਮਾਂ ਤਹਿਤ ਗਰੁੱਪ-V ਵਿੱਚ ਆਉਣ ਵਾਲੀਆਂ ਜਾਇਦਾਦਾਂ ਅਤੇ ਸਰਵਿਸ ਚਾਰਜ ਸ਼੍ਰੇਣੀ ਵਿੱਚ ਆਉਣ ਵਾਲੀਆਂ ਜਾਇਦਾਦਾਂ ’ਤੇ ਇਹ ਦਰ 3 ਫੀਸਦੀ ਹੋਵੇਗੀ। ਸਰਕਾਰੀ ਇਮਾਰਤਾਂ ਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਹੈ, ਪਰ 75% ਸਰਵਿਸ ਚਾਰਜ ਦੇਣਾ ਪਵੇਗਾ
ਨਵੀਆਂ ਦਰਾਂ
ਜ਼ੋਨ 1 (ਸੈਕਟਰ 1 ਤੋਂ 19 ਅਤੇ 26 ਤੋਂ 28) – ਖਾਲੀ ਪਲਾਟ ‘ਤੇ 7.5 ਰੁਪਏ ਪ੍ਰਤੀ ਵਰਗ ਗਜ਼ ਅਤੇ ਮਕਾਨ ਦੇ ਬਣੇ ਹਿੱਸੇ ‘ਤੇ 3.75 ਰੁਪਏ ਪ੍ਰਤੀ ਵਰਗ ਫੁੱਟ ਟੈਕਸ ਹੋਵੇਗਾ।
ਜ਼ੋਨ 2 (ਸੈਕਟਰ 20 ਤੋਂ 38, ਮਨੀਮਾਜਰਾ, ਉਦਯੋਗਿਕ ਖੇਤਰ ਆਦਿ) – ਖਾਲੀ ਪਲਾਟ ‘ਤੇ 6.0 ਰੁਪਏ ਪ੍ਰਤੀ ਵਰਗ ਗਜ਼ ਅਤੇ ਮਕਾਨ ਦੇ ਬਣੇ ਹਿੱਸੇ ‘ਤੇ 3.0 ਰੁਪਏ ਪ੍ਰਤੀ ਵਰਗ ਫੁੱਟ ਟੈਕਸ ਅਦਾ ਕਰਨਾ ਹੋਵੇਗਾ।
ਜ਼ੋਨ 3 (ਸੈਕਟਰ 39 ਤੋਂ 63) – ਖਾਲੀ ਪਏ ਪਲਾਟਾਂ ‘ਤੇ 4.5 ਰੁਪਏ ਪ੍ਰਤੀ ਵਰਗ ਗਜ਼ ਅਤੇ ਨਿਰਮਾਣ ਅਧੀਨ ਮਕਾਨਾਂ ‘ਤੇ 2.25 ਰੁਪਏ ਪ੍ਰਤੀ ਵਰਗ ਫੁੱਟ ਟੈਕਸ ਤੈਅ ਕੀਤਾ ਗਿਆ ਹੈ।