Priyanka Gandhi ਨੇ ਕੀਤਾ ਟਵੀਟ – ‘Punjab ‘ਚ ਕਿਸਾਨ ਖੁਸ਼ਹਾਲ, ਉੱਤਰ ਪ੍ਰਦੇਸ਼ ‘ਚ ਬੇਹਾਲ’

0
144

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜਿੱਥੇ ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨ ਪ੍ਰੇਸ਼ਾਨ ਹਨ, ਉਥੇ ਹੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦੇ ਕਾਰਨ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ। ਪ੍ਰਿਅੰਕਾ ਗਾਂਧੀ ਨੇ ਪੰਜਾਬ ਸਰਕਾਰ ਦੀ ਸ਼ਾਬਾਸ਼ੀ ਕਰਦੇ ਹੋਏ ਟਵੀਟ ਕੀਤਾ, ‘‘ਕੈਪਟਨ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣੀ ਅਤੇ ਗੰਨੇ ਦੇ ਮੁੱਲ 360 ਰੁਪਏ ਪ੍ਰਤੀ ਕੁਇੰਟਲ ਕੀਤੇ’’।

ਉਥੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਗੰਨੇ ਦਾ 400 ਰੁਪਏ ਕੁਇੰਟਲ ਦਾ ਵਾਅਦਾ ਕਰਕੇ ਆਈ ਭਾਜਪਾ ਨੇ 3 ਸਾਲ ਤੋਂ ਗੰਨੇ ਦੇ ਮੁੱਲ ‘ਤੇ ਇੱਕ ਫੁੱਟੀ ਕੌੜੀ ਨਹੀਂ ਵਧਾਈ ਅਤੇ ਕਿਸਾਨਾਂ ਵੱਲੋਂ ਆਵਾਜ ਚੁੱਕਣ ‘ਤੇ ‘ਦੇਖ ਲੈਣ’ ਵਰਗੀ ਧਮਕੀ ਦਿੰਦੀ ਹੈ। ’’

LEAVE A REPLY

Please enter your comment!
Please enter your name here