ਚੰਡੀਗੜ੍ਹ, 13 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 32 ਵਿਖੇ ਬਣੇ ਹਸਪਤਾਲ ਵਿਚ ਇਲਾਜ ਲਈ ਲੁਧਿਆਣਾ ਜੇਲ ਤੋਂ ਲਿਆਂਦਾ ਗਿਆ ਕੈਦੀ ਫਰਾਰ (Prisoner escapes) ਹੋਣ ਵਿਚ ਕਾਮਯਾਬ ਹੋ ਗਿਆ ਹੈ ।
ਲੁਧਿਆਣਾ ਜੇਲ ਵਿਚ ਕੱਟ ਰਿਹਾ ਸੀ ਫਾਂਸੀ ਦੀ ਸਜ਼ਾ
ਪ੍ਰਾਪਤ ਜਾਣਕਾਰੀ ਅਨੁਸਾਰ ਜੋ ਕੈਦੀ ਚੰਡੀਗੜ੍ਹ ਦੇ ਹਸਪਤਾਲ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਹੈ ਲੁਧਿਆਣਾ ਦੀ ਜੇਲ ਵਿਚ ਫਾਂਸੀ ਦੀ ਸਜ਼ਾ ਕੱਟ ਰਿਹਾ ਸੀ । ਇਥੇ ਹੀ ਬਸ ਨਹੀਂ ਕੈਦੀ ਜਿਸਦੇ ਹੱਥਾਂ ਵਿਚ ਹਥਕੜੀਆਂ (Handcuffs) ਬੰਨ੍ਹੀਆਂ ਹੋਈਆਂ ਸਨ ਵੀ ਕੈਦੀ ਵਲੋਂ ਭੱਜਣ ਦੌਰਾਨ ਸੁੱਟ ਦਿੱਤੀਆਂ ਗਈਆਂ, ਜਿਸਦੀ ਭਾਲ ਵਿਚ ਚੰਡੀਗੜ੍ਹ ਤੇ ਪੰਜਾਬ ਪੁਲਸ ਦੋਵੇਂ ਹੀ ਲੱਗ ਗਈਆਂ ਹਨ ।
ਕਿਸ ਕੇਸ ਵਿਚ ਭੁਗਤ ਰਿਹਾ ਸੀ ਕੈਦੀ ਸਜ਼ਾ
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਜੇਲ ਵਿਚ ਫਾਂਸੀ ਦੀ ਸਜ਼ਾ (Death sentence in prison) ਕੱਟ ਰਿਹਾ ਕੈਦੀ ਜੋ ਅੱਜ ਇਲਾਜ ਦੌਰਾਨ ਭੱਜਣ ਵਿਚ ਕਾਮਯਾਬ ਹੋਇਆ ਹੈ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਉਸਦਾ ਨਾਮ ਸੋਨੂੰ ਹੈ । ਉਕਤ ਸੋਨੂੰ ਨਾਮੀ ਕੈਦੀ ਤੇ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤੇ ਜਾਣ ਅਤੇ ਬਾਅਦ ਵਿਚ ਉਸਦਾ ਕਤਲ ਕੀਤੇ ਜਾਣ ਦਾ ਦੋਸ਼ ਹੈ । ਕੈਦੀ ਸੋਨੂੰ ਨੂੰ ਕਿਸੇ ਬਿਮਾਰੀ ਦੇ ਚਲਦਿਆਂ ਇਲਾਜ ਲਈ ਚੰਡੀਗੜ੍ਹ ਦੇ ਜੀ. ਐਮ. ਸੀ. ਐਚ. ਹਸਪਤਾਲ ਵਿੱਚ ਇਲਾਜ ਲਿਆਂਦਾ ਗਿਆ ਸੀ ਕਿਉਂਕਿ ਉਸਦਾ ਇਲਾਜ ਉਥੇ ਹੀ ਚੱਲ ਰਿਹਾ ਹੈ ।
Read More : ਰਾਜਿੰਦਰਾ ਹਸਪਤਾਲ ਚੋਂ ਕੈਦੀ ਹੋਇਆ ਫਰਾਰ









