ਟੈ੍ਰਫਿਕ ਨਿਯਮ ਤੋੋੜਨ ਤੇ ਪੁਲਸ ਨੂੰ ਵੀ ਹੋਵੇਗਾ ਜੁਰਮਾਨਾ ਤੇ ਉਹ ਵੀ ਦੁੱਗਣਾ

0
4
CHD Traffic Police

ਚੰਡੀਗੜ੍ਹ, 14 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਚ ਜਿਥੇ ਆਮ ਆਦਮੀ ਨੂੰ ਤਾਂ ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਕਰਨ ਤੇ ਜੁਰਮਾਨਾ ਹੋ ਜਾਂਦਾ ਸੀ ਪਰ ਹੁਣ ਚੰਡੀਗੜ੍ਹ ਵਿਚ ਜੇਕਰ ਕੋਈ ਪੁਲਸ ਮੁਲਾਜਮ ਵੀ ਕਾਨੂੰਨ ਦੀ ਉਲੰਘਣਾਂ ਕਰੇਗਾ ਤਾਂ ਉਸਨੂੰ ਵੀ ਜੁਰਮਾਨਾ ਕੀਤਾ ਜਾਵੇਗਾ ਤੇ ਉਹ ਵੀ ਦੁੱਗਣਾ ।

ਕੀ ਕੀ ਹੋਵੇਗਾ ਨਿਯਮ ਤੋੜਨ ਤੇ ਪੁਲਸ ਖਿਲਾਫ਼

ਚੰਡੀਗੜ੍ਹ ਵਿਚ ਪੁਲਸ ਵਲੋਂ ਟੈ੍ਰਫਿਕ ਨਿਯਮ ਤੋੜਨ (Breaking traffic rules) ਤੇ ਸਿਰਫ਼ ਉਸਨੂੰ ਦੁੱਗਣਾ ਜੁਰਮਾਨਾ ਹੀ ਨਹੀਂ ਭਰਨਾ ਪਵੇਗਾ ਬਲਕਿ ਉਸਦੇ ਖਿਲਾਫ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ। ਜੇ ਚੰਡੀਗੜ੍ਹ ਪੁਲਸ ਕਰਮਚਾਰੀ ਡਿਊਟੀ ਦੌਰਾਨ ਜਾਂ ਨਿਜੀ ਸਮੇਂ ਵਿਚ ਟ੍ਰੈਫ਼ਿਕ ਨਿਯਮਾਂ ਨੂੰ ਤੋੜਦੇ ਹਨ ਤਾਂ ਹੁਣ ਉਨ੍ਹਾਂ ਨੂੰ ਦੋਹਰੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਕੀ ਆਖਿਆ ਡੀ. ਐੈਸ. ਪੀ. (ਟੈ੍ਰਫਿਕ ਐਡਮਿਨ ਅਤੇ ਸਾਊਥ ਵੈਸਟ) ਨੇ

ਚੰਡੀਗੜ੍ਹ ਦੇ ਡੀ. ਐਸ. ਪੀ. (ਟ੍ਰੈਫ਼ਿਕ ਐਡਮਿਨ ਅਤੇ ਸਾਊਥ ਵੈਸਟ) (D. S. P. (Traffic Admin and South West) ਨੇ ਹੁਕਮਾਂ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਪੁਲਸ ਕਰਮਚਾਰੀ ਭਾਵੇਂ ਵਰਦੀ ਵਿੱਚ ਹੋਣ ਜਾਂ ਸਿਵਲ ਡਰੈੱਸ ਵਿਚ, ਸਰਕਾਰੀ ਵਾਹਨ ਚਲਾ ਰਹੇ ਹੋਣ ਜਾਂ ਫਿਰ ਨਿਜੀ ਵਾਹਨ ਕਿਸੇ ਵੀ ਹਾਲਤ ਵਿਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ (Violation of traffic rules) ਨਹੀਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੁਝ ਮਾਮਲਿਆਂ ਵਿੱਚ ਪੁਲਸ ਕਰਮਚਾਰੀ ਵਰਦੀ ਵਿੱਚ ਗੱਡੀ ਚਲਾਉਂਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾਂ ਕਰਦੇ ਫੜੇ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਹੋਈਆਂ ਸਨ। ਮੋਟਰ ਵਹੀਕਲ ਐਕਟ ਦੀ ਧਾਰਾ 210 (ਬੀ) ਤਹਿਤ ਜੇ ਕੋਈ ਇਨਫੋਰਸਮੈਂਟ ਅਥਾਰਟੀ ਨਿਯਮਾਂ ਨੂੰ ਤੋੜਦਾ ਹੈ ਤਾਂ ਉਸ ਨੂੰ ਇਕ ਆਮ ਆਦਮੀ ਨਾਲੋਂ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ ।

Read More : ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਤੋਂ ਸਰਕਾਰ ਨਜਾਇਜ਼ ਕਬਜ਼ੇ ਹਟਾਵੇ- ਗੁਰਚਰਨ ਸਿੰਘ ਗਰੇਵਾਲ

LEAVE A REPLY

Please enter your comment!
Please enter your name here