ਪੁਲਿਸ ਨੇ ਦੋ ਮਹਿਲਾਵਾਂ ਨੂੰ ਨਸ਼ੀਲੇ ਪਦਾਰਥ ਸਮੇਤ ਕੀਤਾ ਗ੍ਰਿਫਤਾਰ
ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ‘ਤੇ ਨਕੇਲ ਕੱਸ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ।
ਨਸ਼ਾ ਤਸਕਰੀ ਕਰਨ ਦੇ ਵਿੱਚ ਜਿੱਥੇ ਮਰਦ ਸ਼ਾਮਿਲ ਸਨ ਅਤੇ ਹੁਣ ਮਹਿਲਾਵਾਂ ਵੀ ਨਸ਼ੇ ਤਸਕਰੀ ਦਾ ਧੰਦਾ ਕਰ ਰਹੀਆਂ ਹਨ। ਨਾਭਾ ਸਦਰ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਿੱਚ ਦੋ ਵੱਖ-ਵੱਖ ਮਾਮਲਿਆਂ ਅਧੀਨ ਦੋ ਮਹਿਲਾਵਾਂ ਨੂੰ 10-10 ਗਰਾਮ ਹੈਰੋਇਨ (ਚਿੱਟੇ) ਸਮੇਤ ਕਾਬੂ ਕੀਤਾ।
ਮਹਿਲਾਵਾਂ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਕਰਨ ਦੇ ਮਾਮਲੇ ਦਰਜ
ਇਹਨਾਂ ਮਹਿਲਾਵਾਂ ਦੀ ਪਹਿਚਾਣ ਅਮਰਪਾਲੀ ਉਰਫ ਜੋਤੀ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ। ਇਹ ਦੋਵੇਂ ਮਹਿਲਾਵਾਂ ਪਿੰਡ ਰੋਹਟੀ ਛੰਨਾ ਦੀਆਂ ਰਹਿਣ ਵਾਲੀਆਂ ਹਨ। ਇਹਨਾਂ ਦੋਵਾਂ ਮਹਿਲਾਵਾਂ ਖਿਲਾਫ ਅਸੀਂ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹਨਾਂ ਦੋਵੇ ਮਹਿਲਾਵਾਂ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਕਰਨ ਦੇ ਪਹਿਲਾਂ ਵੀ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ :ਉਡਾਣ ਭਰਦੇ ਹੀ ਯਾਤਰੀ ਜਹਾਜ਼ ਦੇ ਇੰਜਣ ‘ਚ ਲੱਗੀ ਅੱ.ਗ || Today News
ਨਾਭਾ ਸਦਰ ਪੁਲਿਸ ਨੂੰ ਉਦੋਂ ਓਪਰੇਸ਼ਨ ਕਾਸੋ ਤਹਿਤ ਸਫਲਤਾ ਹਾਸਿਲ ਹੋਈ ਜਦੋ ਨਾਭਾ ਸਦਰ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਿੱਚ ਦੋ ਵੱਖ-ਵੱਖ ਮਾਮਲਿਆਂ ਅਧੀਨ ਦੋ ਮਹਿਲਾਵਾਂ ਨੂੰ 10-10 ਗ੍ਰਾਮ ਹੈਰੋਇਨ (ਚਿੱਟੇ) ਸਮੇਤ ਕਾਬੂ ਕੀਤਾ। ਇਹਨਾਂ ਮਹਿਲਾਵਾਂ ਦੀ ਪਹਿਚਾਣ ਅਮਰਪਾਲੀ ਉਰਫ ਜੋਤੀ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ।
ਇਹ ਦੋਵੇਂ ਮਹਿਲਾਵਾਂ ਪਿੰਡ ਰੋਹਟੀ ਛੰਨਾ ਦੀਆਂ ਰਹਿਣ ਵਾਲੀਆਂ ਹਨ। ਇਹਨਾਂ ਦੋਵਾਂ ਮਹਿਲਾਵਾਂ ਖਿਲਾਫ ਪਹਿਲਾਂ ਵੀ ਨਸ਼ੇ ਤਸਕਰੀ ਦੀ ਮੁਕਦਮੇ ਦਰਜ ਹਨ। ਇਹਨਾਂ ਦੋਵਾਂ ਮਹਿਲਾਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।