ਪੁਲਿਸ ਨੇ ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲਿਆਂ ਨੂੰ ਕੀਤਾ ਗ੍ਰਿਫਤਾਰ
ਬਰਨਾਲਾ ਪੁਲਿਸ ਅਤੇ CIA ਸਟਾਫ ਹੰਡਿਆਇਆ ਨੇ ਇੱਕ ਸਾਂਝੇ ਤੌਰ ਤੇ ਫਿਰੌਤੀ ਦੀ ਮੰਗ ਕਰਨ ਵਾਲੇ ਵੱਡੇ ਗੈਂਗ ਨੂੰ ਹਥਿਆਰ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਫੜੇ ਗਏ ਦੋਸ਼ੀਆਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਗ੍ਰਿਫਤਾਰ ਕੀਤੇ ਗਏ 8 ਦੋਸ਼ੀਆਂ ਵਿੱਚੋਂ ਪੰਜ ਦੋਸ਼ੀਆਂ ਖਿਲਾਫ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਕਈ ਮੁਕਦਮੇ ਦਰਜ ਹਨ।
ਬਰਨਾਲਾ ਦੇ SSP ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 08-07-2024 ਨੂੰ ਤਪਾ ਮੰਡੀ ਦੇ ਉੱਗੇ ਵਪਾਰੀ ਸਤਪਾਲ ਉਰਫ ਸਤਪਾਲ ਮੋੜ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਵਟਸਐਪ ਕਾਲ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲੱਕੀ ਪਟਿਆਲ ਦੱਸ ਰਿਹਾ ਸੀ ਜਿਸ ਨੇ ਫਿਰੌਤੀ ਦੀ ਮੰਗ ਕਰਕੇ ਧਮਕੀ ਦਿੱਤੀ ਸੀ। ਜਿਸ ਵੱਲੋਂ ਪੁਲਿਸ ਨੇ ਮਾਮਲਾ ਦਰਜ ਕਰਕੇ ਫਿਰੌਤੀ ਦੀ ਮੰਗ ਕਰਨ ਵਾਲੇ ਦੋਸ਼ੀਆਂ ਖਿਲਾਫ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਟੈਕਨੀਕਲ ਸੈਲ ਦੀ ਮਦਦ ਨਾਲ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਪੁਲਿਸ ਦੇ CIA ਸਟਾਫ ਬਰਨਾਲਾ ਅਤੇ ਪੁਲਿਸ ਥਾਣਾ ਸੈਣਾ ਦੀ ਟੀਮ ਵੱਲੋਂ ਇਸ ਮਾਮਲੇ ਦੀ ਤਕਨੀਕੀ ਢੰਗਾਂ ਨਾਲ ਜਾਂਚ ਕਰਦੇ ਹੋਏ ਟੈਕਨੀਕਲ ਸੈਲ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਫੜੇ ਗਏ ਦੋਸ਼ੀਆਂ ਕੋਲੋਂ 3 ਪਿਸਟਲ, 9 ਜਿੰਦਾ ਕਾਰਤੂਸ 32 ਬੋਰ ਦੇ,2 ਮੈਗਜੀਨ,ਇੱਕ ਪਲਟੀਨਾ ਮੋਟਰਸਾਈਕਲ, ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ।
SSP ਨੇ ਦੱਸਿਆ ਕਿ ਵਪਾਰੀ ਸਤਪਾਲ ਮੋੜ ਪਿੰਡ ਮੋੜ ਨਾਭੇ ਦੇ ਰਹਿਣ ਵਾਲੇ ਸਨ। ਜਿਨਾਂ ਨੂੰ ਵਿਦੇਸ਼ ਬੈਠੇ ਗੈਂਗਸਟਰ ਲੱਕੀ ਪਟਿਆਲ ਵੱਲੋਂ ਇੱਕ ਵਟਸਅਪ ਕਾਲ ਰਾਹੀਂ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ। ਜੋ ਆਪਣੇ ਪੰਜਾਬ ਰਹਿੰਦੇ ਸਾਥੀਆਂ ਨਾਲ ਮਿਲ ਕੇ ਵਪਾਰੀਆਂ ਤੋਂ ਫਰੋਤੀ ਦੀ ਮੰਗ ਕਰਦੇ ਸਨ। ਅਤੇ ਉਹਨਾਂ ਦੇ ਸਾਥੀ ਵਪਾਰੀਆਂ ਦੀ ਜਾਣਕਾਰੀ ਵਿਦੇਸ਼ ਬੈਠੇ ਲੱਕੀ ਪਟਿਆਲ ਨੂੰ ਸਾਂਝੀ ਕਰਦੇ ਸਨ। ਇਸ ਤੋਂ ਬਾਅਦ ਫਿਰੋਤੀ ਲਈ ਵਪਾਰੀ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ :ਜੰਮੂ-ਕਸ਼ਮੀਰ ‘ਚ ਡਿਊਟੀ ਦੌਰਾਨ ਫੌਜੀ ਜਵਾਨ ਦੀ ਹੋਈ ਮੌਤ || Punjab News
ਇਸ ਮਾਮਲੇ ਸੰਬੰਧੀ ਫਰੋਤੀ ਦੀ ਮੰਗ ਕਰਨ ਵਾਲੇ 3 ਦੋਸ਼ੀ ਵੀ ਪਿੰਡ ਮੋੜ ਨਾਭਾ,ਸਬ ਡਿਵੀਜ਼ਨ ਤਪਾ ਮੰਡੀ ,ਜਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ ਜਿਨਾਂ ਦੀ ਪਛਾਣ ਗੁਰਦੀਪ ਸਿੰਘ ਉਰਫ ਗਿੱਲ ਪੁੱਤਰ ਨਛੱਤਰ ਸਿੰਘ, ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਮਲਕੀਤ ਸਿੰਘ, ਗੁਰਤੇਜ ਸਿੰਘ ਉਰਫ ਕੂੰਡਾ ਪੁੱਤਰ ਰਣਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਪਰੋਕਤ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੋਗਾ ਦੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਦੀ ਪਛਾਣ ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਗੁਰਵੀਰ ਸਿੰਘ ਪੁੱਤਰ ਰੁਪਿੰਦਰ ਸਿੰਘ ਵਜੋਂ ਹੋਈ ਹੈ।
ਚਾਰ ਦਿਨਾਂ ਦਾ ਰਿਮਾਂਡ ਕੀਤਾ ਹਾਸਿਲ
SSP ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਬੈਠੇ ਦੋਸ਼ੀ ਮੋਬਾਇਲ ਫੋਨ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਸਨ ਉਸ ਬਾਰੇ ਵੀ ਪੜਤਾਲ ਕੀਤੀ ਜਾਵੇਗੀ। ਪੁਲਿਸ ਰਿਮਾਂਡ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਬਰਨਾਲਾ ਤੋਂ ਇਲਾਵਾ ਮੋਗਾ ਸਮੇਤ ਇਸ ਗੈਂਗ ਦੀਆਂ ਤਾਰਾਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਦੋਸ਼ੀਆਂ ਨਾਲ ਵੀ ਜੁੜਦੀਆਂ ਦਿਖਾਈ ਦਿੱਤੀਆਂ ਜਿੱਥੇ ਉਪਰੋਕਤ ਤੋਂ ਫੜੇ ਗਏ ਪੰਜ ਦੋਸ਼ੀਆਂ ਤੋਂ ਬਰਨਾਲਾ ਪੁਲਿਸ ਦੀ ਪੁੱਛਗਿੱਛ ਦੌਰਾਨ ਜੇਲ੍ਹ ਵਿੱਚ ਬੰਦ ਤਿੰਨ ਦੋਸ਼ੀਆਂ ਨੂੰ ਬਰਨਾਲਾ ਪੁਲਿਸ ਨੇ ਇਸ ਮਾਮਲੇ ਸਬੰਧੀ ਪ੍ਰੋਡਕਸ਼ਨ ਵਰੰਟ ਹਾਸਲ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।