ਅੰਮ੍ਰਿਤਸਰ, 23 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਪੰਜਾਬ ਪੁਲਸ ਅਤੇ ਬਾਰਡਰ ਸਕਿਓਰਿਟੀ ਫੋਰਸ (ਬੀ. ਐਸ. ਐਫ.) ਵਲੋਂ ਬਾਰਡਰ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਵਿਰੁੱਧ ਕੀਤੀ ਗਈ ਕਾਰਵਾਈ ਦੇ ਚਲਦਿਆਂ ਜਿਨ੍ਹਾਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ (Four people arrested) ਕੀਤਾ ਗਿਆ ਹੈ ਕੋਲੋਂ 8 ਪਿਸਤੌਲ (5 .30 ਕੈਲੀਬਰ ਅਤੇ 3 9 ਐਮਐਮ ਕੈਲੀਬਰ) ਅਤੇ ਮੈਗਜ਼ੀਨ ਜ਼ਬਤ ਕੀਤੇ ਗਏ ਹਨ ।
ਡੀ. ਜੀ. ਪੀ. ਪੰਜਾਬ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਪੋਸਟ ਪਾ ਕੀਤੀ ਜਾਣਕਾਰੀ ਸਾਂਝੀ
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੁਲਸ (Director General of Police, Punjab Police) (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਕਤ ਫੜੋ-ਫੜੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਸ ਮੁਤਾਬਕ ਸਮੁੱਚੇ ਵਿਅਕਤੀ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰਾਂ ਦੇ ਵਸਨੀਕ ਹਨ ਅਤੇ ਇਨ੍ਹਾਂ ਵਿੱਚ ਲਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਡਾਂਡੇ, ਅੰਮ੍ਰਿਤਸਰ ਅਤੇ ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਕਸੇਲ, ਤਰਨਤਾਰਨ ਸ਼ਾਮਲ ਹਨ ।
ਪੁਲਸ ਨੇ ਕੀਤੀ ਹੈ ਸਰਹੱਦ ਪਾਰ ਤੋਂ ਆਉਣ ਵਾਲੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਰਣਨੀਤੀ ਤਿਆਰ
ਪੰਜਾਬ ਪੁਲਸ ਵਲੋਂ ਸਰਹੱਦ ਪਾਰ ਤੋਂ ਜੋ ਡਰੋਨਾਂ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾਂਦੀ ਹੈ ਨੂੰ ਰੋਕਣ ਲਈ ਇਕ ਰਣਨੀਤੀ ਤਿਆਰ ਕੀਤੀ ਹੋਈ ਹੈ, ਜਿਸਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਐਂਟੀ-ਡਰੋਨ ਤਕਨਾਲੋਜੀ ਖ਼ਰੀਦੀ ਜਾਵੇਗੀ ਤੇ ਇਸ ਲਈ ਕੰਪਨੀਆਂ ਨਾਲ ਟ੍ਰਾਇਲ ਕੀਤੇ ਗਏ ਹਨ ।
Read More : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫਾਸ਼