ਸਾਈਬਰ ਅਪਾਰਧੀ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਹੀ ਲੈਂਦੇ ਹਨ।ਦੇਸ਼ ਵਿਚ ਸਾਈਬਰ ਧੋਖਾਧੜੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਹ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ।ਇਸ ਲਈ ਇਹੋ ਜਿਹੀਆਂ ਧੋਖਾਧੜੀਆਂ ਤੋਂ ਬਚਣ ਲਈ ਪੰਜਾਬ ਨੈਸ਼ਨਲ ਬੈਂਕ ਲਗਾਤਾਰ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ।
ਇਸ ਲਈ ਪੀਐਨਬੀ ਨੇ ਇੱਕ ਹੋਰ ਟਵੀਟ ਜਾਰੀ ਕਰਕੇ ਆਪਣੇ ਕਰੋੜਾਂ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
SKM ਦੇ ਵਕੀਲਾਂ ਨਾਲ ਖ਼ਾਸ ਗੱਲਬਾਤ, ਕਿਹੜੇ ਪਰਚੇ ਰੱਦ ਨਹੀਂ ਹੋਏ, ਜਾਣੋ ਕਿਉਂ ? ਪਰ ਸਿੰਘੂ ਬੈਠਣ ਦੀ ਲੋੜ ਨੀਂ ਪੈਣੀ
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਕ ਮੈਸੇਜ ਪੋਸਟ ਕੀਤਾ ਹੈ। ਮੈਸੇਜ ਵਿੱਚ ਲਿਖਿਆ ਹੈ ਕਿ ਤਿਉਹਾਰ ਮਨਾਉਣ ਲਈ ਹੁੰਦੇ ਹਨ, ਪਛਤਾਉਣ ਲਈ ਨਹੀਂ। ਸਾਈਬਰ ਅਪਰਾਧੀ ਅਕਸਰ ਤਿਉਹਾਰਾਂ ਦੌਰਾਨ ਧੋਖਾਧੜੀ ਕਰਦੇ ਹਨ। https://cybercrime.gov.in/ ‘ਤੇ ਜਾ ਕੇ ਧੋਖਾਧੜੀ ਵਾਲੇ ਮੈਸੇਜਸ ਦੀਆਂ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰੋ।
ਟਰੈਕਟਰਾਂ ਨੂੰ ਸਜਾਉਣ ਲਈ ਫੁੱਲਾਂ ਵਾਲਿਆਂ ਕੋਲ ਲੱਗੀਆਂ ਲੰਬੀਆਂ ਕਤਾਰਾਂ, ਵੇਖੋ ਕਿੰਝ ਬਣਿਆ ਵਿਆਹ ਵਰਗਾ ਮਾਹੌਲ
ਪੀਐਨਬੀ ਦੇ ਮੁਤਾਬਕ ਖਾਤਾਧਾਰਕਾਂ ਨੂੰ ਫਰਜ਼ੀ ਸੰਦੇਸ਼ ਭੇਜੇ ਜਾਂਦੇ ਹਨ ਕਿ ਉਹ ਮੁਫਤ ਵਿੱਚ ਕਾਰ ਲੈ ਸਕਦੇ ਹਨ। ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਅਜਿਹੇ ਫਰਜ਼ੀ ਈਮੇਲ ਲਿੰਕਾਂ ‘ਤੇ ਕਲਿੱਕ ਨਾ ਕਰਨ ਲਈ ਕਿਹਾ ਹੈ। ਪੀਐਨਬੀ ਨੇ ਗਾਹਕਾਂ ਨੂੰ ਬੈਂਕ ਨਾਲ ਸਬੰਧਤ ਜਾਣਕਾਰੀ ਲਈ ਬੈਂਕ ਦੀ ਅਧਿਕਾਰਤ ਵੈੱਬਸਾਈਟ https://www.pnbindia.in/ ‘ਤੇ ਜਾਣ ਲਈ ਕਿਹਾ ਹੈ। ਬੈਂਕ ਨਾਲ ਜੁੜੀ ਜਾਣਕਾਰੀ ਇਸ ਵੈੱਬਸਾਈਟ ‘ਤੇ ਮਿਲੇਗੀ।
ਇਸ ਦੇ ਨਾਲ ਹੀ ਇੱਥੇ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ਨੇ 1 ਦਸੰਬਰ 2021 ਤੋਂ ਆਪਣੇ ਬੱਚਤ ਖਾਤਿਆਂ ‘ਤੇ ਵਿਆਜ ਦਰ ਘਟਾ ਦਿੱਤੀ ਹੈ। ਬੈਂਕ ਨੇ ਬੱਚਤ ਖਾਤਿਆਂ ‘ਤੇ ਵਿਆਜ ਦਰਾਂ ਨੂੰ ਘਟਾ ਕੇ 2.80 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵਿਆਜ ਦਰਾਂ 2.90 ਫੀਸਦੀ ਸਾਲਾਨਾ ਸਨ। ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇ 1 ਸਤੰਬਰ 2021 ਨੂੰ ਬੱਚਤ ਖਾਤੇ ‘ਤੇ ਵਿਆਜ ਦਰਾਂ ‘ਚ ਕਟੌਤੀ ਕੀਤੀ ਸੀ।