ਪਣਜੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਗੋਆ ਦੇ ਸਿਹਤ ਕਰਮਚਾਰੀਆਂ, ਕੈਬਨਿਟ ਮੰਤਰੀਆਂ, ਨੌਕਰਸ਼ਾਹਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਵਰਚੂਅਲੀ ਗੱਲਬਾਤ ਕਰਨਗੇ ਅਤੇ ਪਹਿਲੀ ਖੁਰਾਕ ਦੇ 100 ਫ਼ੀਸਦੀ ਟੀਕਾਕਰਣ ਲਈ ਵਧਾਈ ਦੇਣਗੇ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਹ ਜਾਣਕਾਰੀ ਦਿੱਤੀ।
ਸਾਵੰਤ ਨੇ ਕਿਹਾ, ‘‘ਮੇਰਾ ਮੰਤਰੀ ਮੰਡਲ ਸਕੱਤਰੇਤ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੇਗਾ। ਉਹ ਉੱਤਰੀ ਗੋਆ ਅਤੇ ਦੱਖਣੀ ਗੋਆ ਕਲੈਕਟਰੇਟ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ। ਉਹ ਰਾਜ ਦੇ ਛੇ ਮੁੱਖ ਸਥਾਨਾਂ ਦੇ ਲਾਭਪਾਤਰੀਆਂ ਨਾਲ ਵੀ ਗੱਲ ਕਰਨਗੇ।’’ ਉਨ੍ਹਾਂ ਨੇ ਕਿਹਾ,‘‘ਪ੍ਰਧਾਨਮੰਤਰੀ ਪਹਿਲੀ ਖੁਰਾਕ ਦੇ 100 ਫ਼ੀਸਦੀ ਟੀਕਾਕਰਣ ਅਤੇ ਰਾਜ ‘ਚ ਵਿਕਾਸ ਲਈ ਗੋਆ ਨੂੰ ਵਧਾਈ ਦੇਣਗੇ।’’ ਮੁੱਖ ਮੰਤਰੀ ਨੇ ਕਿਹਾ, ‘‘ਸਾਰੇ ਸਾਰਵਜਨਿਕ ਸਿਹਤ ਕੇਂਦਰ, ਪੰਚਾਇਤ ਅਤੇ ਨਗਰ ਪਾਲਿਕਾਵਾਂ ਗੱਲਬਾਤ ਦਾ ਸਿੱਧਾ ਪ੍ਰਸਾਰਣ ਕਰਨਗੀਆਂ।’’