ਅੱਜ ਪੰਜਾਬ ਆਉਣਗੇ PM ਮੋਦੀ , BJP ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ || Elections || Punjab News

0
84
PM Modi will come to Punjab today, he will campaign for BJP candidates

ਅੱਜ ਪੰਜਾਬ ਆਉਣਗੇ PM ਮੋਦੀ , BJP ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ || Elections || Punjab News

ਲੋਕ ਸਭਾ ਚੋਣਾਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਹਨ | ਜਿੱਥੇ ਉਹ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਸਮਰਥਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ । ਉਹਨਾਂ ਦੀ ਰੈਲੀ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਇਸ ਸਭ ਦੇ ਚੱਲਦਿਆਂ PM ਮੋਦੀ ਦੀ ਸੁਰੱਖਿਆ ਨੂੰ ਲੈਕੇ ਸਖ਼ਤ ਇੰਤਜ਼ਾਮ ਵੀ ਕੀਤੇ ਗਏ ਹਨ।

ਰੈਲੀ ਵਿੱਚ 40 ਤੋਂ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ

ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਰੈਲੀ ਦੀ ਤਿਆਰੀ ਲਈ ਪੁੱਜੇ ਸਨ। ਜਿਸ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਰੈਲੀ ਵਾਲੀ ਥਾਂ ‘ਤੇ ਪਹੁੰਚੇ। ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਪ੍ਰਧਾਨ ਮੰਤਰੀ ਲਈ 7 ਫੁੱਟ ਉੱਚਾ ਅਤੇ 60×28 ਫੁੱਟ ਚੌੜਾ ਅਤੇ ਲੰਬਾਈ ਵਾਲਾ ਸਟੇਜ ਤਿਆਰ ਕੀਤਾ ਗਿਆ ਹੈ। ਜਿਸ ਵਿੱਚ 40 ਤੋਂ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ

ਦੱਸ ਦਈਏ ਕਿ ਗਰਾਊਂਡ ਵਿੱਚ ਵੇਦਰ ਪਰੂਫ ਟੈਂਟ ਲਗਾਇਆ ਗਿਆ ਹੈ। ਇਸ ਸਟੈਂਡ ਨੂੰ ਸਥਾਪਤ ਕਰਨ ਲਈ ਅੰਮ੍ਰਿਤਸਰ ਦੀ ਇੱਕ ਕੰਪਨੀ ਨੂੰ ਵਿਸ਼ੇਸ਼ ਤੌਰ ’ਤੇ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲ ਹੀ ਕੁਰਸੀਆਂ ਤੇ ਸਟੇਜ ਆਦਿ ਦਾ ਕੰਮ ਮੁਕੰਮਲ ਹੋ ਗਿਆ। ਪੁਲਿਸ ਵੱਲੋਂ ਪੋਲੋ ਗਰਾਊਂਡ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ |

ਇਹ ਵੀ ਪੜ੍ਹੋ :ਖਤਮ ਨਹੀਂ ਹੋਈ Paytm ਦੀ ਮੁਸ਼ਕਲ , 3 ਮਹੀਨਿਆਂ ‘ਚ 550 ਕਰੋੜ ਦੇ ਘਾਟੇ ਵਿਚ ਗਈ ਕੰਪਨੀ

ਜਿਸ ਤੋਂ ਬਾਅਦ ਬੁੱਧਵਾਰ ਨੂੰ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੋਲੋ ਗਰਾਊਂਡ ਦਾ ਦੌਰਾ ਕੀਤਾ। ਪਟਿਆਲਾ ਵਿੱਚ ਜਗ੍ਹਾ -ਜਗ੍ਹਾ ‘ਤੇ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ ਜੋ 24 ਘੰਟੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖਣਗੇ | ਏ.ਡੀ.ਜੀ.ਪੀ. ਨੇ ਦੱਸਿਆ ਕਿ ਚਾਰ ਲੇਅਰ ਸੁਰੱਖਿਆ ਪ੍ਰਣਾਲੀ ਦਾ ਪ੍ਰਬੰਧ ਕੀਤਾ ਗਿਆ ਹੈ।

 

 

 

 

 

LEAVE A REPLY

Please enter your comment!
Please enter your name here