PM Modi ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ

0
56

ਪੀਐੱਮ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ’ਚ ਸਿਧਾਰਥਨਗਰ ਸਮੇਤ 9 ਜ਼ਿਲ੍ਹਿਆਂ ‘ਚ ਇੱਕ-ਇੱਕ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ। ਇਹ ਕਾਲਜ 2329 ਕਰੋੜ ਰੁਪਏ ਦੀ ਲਾਗਤ ਨਾਲ ਸਿਧਾਰਥਨਗਰ, ਏਟਾ, ਹਰਦੋਈ, ਪ੍ਰਤਾਪਗੜ੍ਹ, ਦੇਵਰੀਆ, ਗਾਜ਼ੀਪੁਰ, ਮਿਰਜ਼ਾਪੁਰ, ਫਤਿਹਪੁਰ ਅਤੇ ਜੌਨਪੁਰ ਜ਼ਿਲ੍ਹਿਆਂ ’ਚ ਬਣਾਏ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜਨ ਸਭਾ ਨੂੰ ਸੰਬੋਧਿਤ ਕੀਤਾ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਲਈ ਕਰੀਬ 2500 ਨਵੇਂ ਬੈੱਡ ਤਿਆਰ ਹੋਏ ਹਨ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧੇ ਹਨ। 5,000 ਤੋਂ ਵੱਧ ਡਾਕਟਰ ਅਤੇ ਪੈਰਾਮੈਡੀਕਲ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣੇ ਹਨ। ਇਸ ਦੇ ਨਾਲ ਹੀ ਹਰ ਸਾਲ ਸੈਂਕੜੇ ਨੌਜਵਾਨਾਂ ਲਈ ਮੈਡੀਕਲ ਦੀ ਪੜ੍ਹਾਈ ਦਾ ਨਵਾਂ ਰਾਹ ਖੁੱਲ੍ਹਾ ਹੈ। ਪਹਿਲੇ ਦੀਆਂ ਸਰਕਾਰਾਂ ਨੇ ਬੀਮਾਰੀਆਂ ਨਾਲ ਜੂਝਣ ਲਈ ਛੱਡ ਦਿੱਤਾ ਸੀ, ਉਹ ਹੀ ਹੁਣ ਪੂਰਬੀ ਭਾਰਤ ਦਾ ਮੈਡੀਕਲ ਹੱਬ ਬਣੇਗਾ। ਜਿਸ ਪੂਰਵਾਂਚਲ ਦਾ ਅਕਸ ਪਿਛਲੀਆਂ ਸਰਕਾਰਾਂ ਨੇ ਖਰਾਬ ਕਰ ਦਿੱਤਾ ਸੀ, ਉਹ ਹੀ ਪੂਰਵਾਂਚਲ ਪੂਰਬੀ ਭਾਰਤ ਨੂੰ ਸਿਹਤ ਦਾ ਨਵਾਂ ਉਜਾਲਾ ਦੇਣ ਵਾਲਾ ਹੈ।

ਇਸ ਦੌਰਾਨ ਪੀਐੱਮ ਮੋਦੀ ਨੇ ਪੁੱਛਿਆ ਕਿ ਕੀ ਕਿਸੇ ਨੂੰ ਯਾਦ ਹੈ ਕਿ ਉੱਤਰ ਪ੍ਰਦੇਸ਼ ਦੇ ਇਤਿਹਾਸ ਵਿਚ ਕਦੇ ਇਕੱਠੇ ਇੰਨੇ ਮੈਡੀਕਲ ਕਾਲਜਾਂ ਨੂੰ ਰਿਲੀਜ਼ ਕੀਤਾ ਗਿਆ ਹੋਵੇ? ਪਹਿਲਾਂ ਅਜਿਹਾ ਕਿਉਂ ਨਹੀਂ ਹੁੰਦਾ ਸੀ ਅਤੇ ਹੁਣ ਅਜਿਹਾ ਕਿਉਂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਇੱਕ ਹੀ ਕਾਰਨ ਹੈ- ਰਾਜਨੀਤਕ ਇੱਛਾ ਸ਼ਕਤੀ ਅਤੇ ਰਾਜਨੀਤਕ ਤਰਜੀਹ।

ਯੋਗੀ ਜੀ ਦੀ ਸਰਕਾਰ ਤੋਂ ਪਹਿਲਾਂ ਜੋ ਸਰਕਾਰ ਸੀ, ਉਸ ਨੇ ਆਪਣੇ ਕਾਰਜਕਾਲ ’ਚ ਉੱਤਰ ਪ੍ਰਦੇਸ਼ ਵਿਚ ਸਿਰਫ਼ 6 ਮੈਡੀਕਲ ਕਾਲਜ ਬਣਵਾਏ ਸਨ। ਯੋਗੀ ਜੀ ਦੇ ਕਾਰਜਕਾਲ ’ਚ 16 ਮੈਡੀਕਲ ਕਾਲਜ ਸ਼ੁਰੂ ਹੋ ਚੁੱਕੇ ਹਨ ਅਤੇ 30 ਨਵੇਂ ਮੈਡੀਕਲ ਕਾਲਜਾਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿਚ ਮੈਡੀਕਲ ਦੀਆਂ ਸੀਟਾਂ 90,000 ਤੋਂ ਵੀ ਘੱਟ ਸਨ। ਦੇਸ਼ ਵਿਚ ਬੀਤੇ 7 ਸਾਲਾਂ ਵਿਚ ਮੈਡੀਕਲ ਦੀਆਂ 60,000 ਨਵੀਆਂ ਸੀਟਾਂ ਜੋੜੀਆਂ ਗਈਆਂ ਹਨ।

LEAVE A REPLY

Please enter your comment!
Please enter your name here