ਬੀਪੀਐੱਲ ਤੇ ਗ਼ਰੀਬ ਪਰਿਵਾਰਾਂ ਨੂੰ ਮੁਫਤ ਐੱਲਪੀਜੀ ਗੈਸ ਕੁਨੈਕਸ਼ਨ ਵਾਲੀ ਯੋਜਨਾ ਮੁੜ ਲਾਗੂ ਹੋ ਰਹੀ ਹੈ। ਇਹ ਯੋਜਨਾ ਸਾਲ 2016 ‘ਚ ਸ਼ੁਰੂ ਹੋਈ ਸੀ ਤੇ ਇਸ ਯੋਜਨਾ ਦੇ ਦੂਸਰੇ ਪੜਾਅ ਦੀ ਸ਼ੁਰੂਆਤ 10 ਅਗਸਤ ਤੋਂ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਦੁਪਹਿਰੇ 12.30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਉਜਵਲਾ ਯੋਜਨਾ 2.0 ਦੀ ਸ਼ੁਰੂਆਤ ਕਰਨਗੇ।
PIB ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼ ਦੇ ਮਹੋਬਾ ‘ਚ ਗ਼ਰੀਬ ਪਰਿਵਾਰਾਂ ਨੂੰ ਐੱਲਪੀਜੀ ਕੁਨੈਕਸ਼ਨ ਸੌਂਪ ਕੇ ਉਜਵਲਾ ਯੋਜਨਾ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕਰਨਗੇ। ਸਾਲ 2016 ‘ਚ ਸ਼ੁਰੂ ਕੀਤੇ ਗਏ ਉਜਵਲਾ ਯੋਜਨਾ 1.0 ਦੌਰਾਨ, ਗ਼ਰੀਬੀ ਰੇਖਾਂ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਪਰਿਵਾਰਾਂ ਦੀਆਂ 5 ਕਰੋੜ ਔਰਤ ਮੈਂਬਰਾਂ ਨੂੰ ਐੱਲਪੀਜੀ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਟੀਚਾ ਮਿਿਥਆ ਗਿਆ ਸੀ।
ਇਸ ਯੋਜਨਾ ਦਾ ਵਿਸਥਾਰ ਕਰ ਕੇ ਇਸ ਵਿਚ 7 ਹੋਰ ਵਰਗਾਂ ਦੀਆਂ ਔਰਤ ਲਾਭਪਾਤਰੀਆਂ ਨੂੰ ਇਸ ਵਿਚ ਜੋੜਿਆ ਗਿਆ। ਇਨ੍ਹਾਂ ਵਿਚ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ, ਪੀਐੱਮ ਆਵਾਸ ਯੋਜਨਾ-ਫੰਐ, ਅਐ, ਬੇਹੱਦ ਪੱਛੜਿਆ ਵਰਗ, ਚਾਹ ਦੇ ਬਾਗ, ਬਨਵਾਸੀ, ਟਾਪੂ ਸਮੂਹ ਦੀਆਂ ਔਰਤਾਂ ਸ਼ਾਮਲ ਸਨ। ਉਦੋਂ ਐੱਲਪੀਜੀ ਕੁਨੈਕਸ਼ਨ ਦੇ 5 ਕਰੋੜ ਦੇ ਟੀਚੇ ਨੂੰ ਵਧਾ ਕੇ 8 ਕਰੋੜ ਕਰ ਦਿੱਤਾ ਗਿਆ। ਨਿਰਧਾਰਤ ਸਮੇਂ ਤੋਂ 7 ਮਹੀਨੇ ਪਹਿਲਾਂ ਹੀ ਟੀਚਾ ਹਾਸਲ ਕਰ ਲਿਆ ਗਿਆ।
ਉਜਵਲਾ 2.0 ਤਹਿਤ ਲਾਭਪਾਤਰੀਆਂ ਨੂੰ ਜਮ੍ਹਾਂ ਮੁਕਤ ਐੱਲਪੀਜੀ ਕੁਨੈਕਸ਼ਨ ਦੇ ਨਾਲ-ਨਾਲ ਹਾਟਪਲੇਟ ਤੇ ਪਹਿਲਾ ਰਿਫਿਲ ਯਾਨੀ 14.2 ਕਿੱਲੋਗ੍ਰਾਮ ਗੈਸ ਸਿਲੰਡਰ ਮੁਫ਼ਤ ਦਿੱਤਾ ਜਾਵੇਗਾ। ਗੈਸ ਕੁਨੈਕਸ਼ਨ ਦੀ ਪ੍ਰਕਿਰਿਆ ਲਈ ਘੱਟ ਤੋਂ ਘੱਟ ਕਾਗਜ਼ੀ ਕਾਰਵਾਈ ਦੀ ਲੋੜ ਪਵੇਗੀ। ਇਸ ਵਿਚ ਪਰਵਾਸੀਆਂ ਨੂੰ ਰਾਸ਼ਨ ਕਾਰਡ ਜਾਂ ਰਿਹਾਇਸ਼ੀ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ‘ਪਰਿਵਾਰਕ ਐਲਾਨ’ ਤੇ ‘ਰਿਹਾਇਸ਼ ਪ੍ਰਮਾਣ ਪੱਤਰ’ ਦੋਵਾਂ ਲਈ ਐਫੀਡੇਟਿਵ ਯਾਨੀ ਸੈਲਫ-ਡੈਕਲਾਰੇਸ਼ਨ ਪੱਤਰ ਹੀ ਕਾਫੀ ਹੋਵੇਗਾ।









