PM ਮੋਦੀ 28 ਅਗਸਤ ਨੂੰ ਜਲ੍ਹਿਆਂਵਾਲਾ ਬਾਗ ਯਾਦਗਾਰ ਕੰਪਲੈਕਸ ਰਾਸ਼ਟਰ ਨੂੰ ਕਰਨਗੇ ਸਮਰਪਿਤ

0
42

ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਯਾਦਗਾਰ ਕੰਪਲੈਕਸ ਦਾ ਮੁੜ ਨਿਰਮਾਣ ਕੀਤਾ ਗਿਆ ਹੈ। ਹੁਣ ਪ੍ਰਧਾਨਮੰਤਰੀ ਨਰਿੰਦਰ ਮੋਦੀ 28 ਅਗਸਤ ਦੀ ਸ਼ਾਮ 6:25 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਮੁੜ ਨਿਰਮਾਣ ਕੀਤੇ ਗਏ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਇਸ ਯਾਦਗਾਰ ਵਿੱਚ ਨਿਰਮਿਤ ਅਜਾਇਬ ਘਰ ਗੈਲਰੀਆਂ ਦਾ ਉਦਘਾਟਨ ਵੀ ਕਰਨਗੇ। ਪੂਰੇ ਕੈਂਪਸ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਵਲੋਂ ਕੀਤੀਆਂ ਗਈਆਂ ਅਣਗਿਣਤ ਵਿਕਾਸ ਪਹਿਲਕਦਮੀਆਂ ਨੂੰ ਵੀ ਇਸ ਪ੍ਰੋਗਰਾਮ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਹ ਇਮਾਰਤ ਲੰਬੇ ਸਮਾਂ ਤੋਂ ਬੇਕਾਰ ਪਈ ਸੀ। ਇਸ ਦੀ ਵਰਤੋ ਵੀ ਬਹੁਤ ਘੱਟ ਸੀ। ਇਸ ਲਈ ਇਮਾਰਤਾਂ ਦੀ ਦੁਬਾਰਾ ਵਰਤੋ ਵਿੱਚ ਲਿਆਉਣ ਲਈ ਚਾਰ ਅਜਾਇਬ-ਘਰ ਗੈਲਰੀਆਂ ਨਿਰਮਿਤ ਕੀਤੀ ਗਈਆਂ ਹਨ।ਇਹ ਗੈਲਰੀਆਂ ਉਸ ਸਮੇਂ ਦੌਰਾਨ ਪੰਜਾਬ ਵਿੱਚ ਵਾਪਰੀਆਂ ਵੱਖ -ਵੱਖ ਘਟਨਾਵਾਂ ਦੀ ਵਿਸ਼ੇਸ਼ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੀਆਂ ਹਨ। ਇਸ ਘਟਨਾਵਾਂ ਨੂੰ ਦਿਖਾਉਣ ਲਈ ਆਡੀਓ-ਵਿਜ਼ੁਅਲ ਤਕਨਾਲੋਜੀ ਦੇ ਮਾਧਿਅਮ ਨਾਲ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ, ਜਿਸ ਵਿੱਚ ਮੈਪਿੰਗ ਅਤੇ 3ਡੀ ਦ੍ਰਿਸ਼ਟਾਂਤ ਦੇ ਨਾਲ – ਨਾਲ ਕਲਾ ਅਤੇ ਮੂਰਤੀਕਲਾ ਵੀ ਸ਼ਾਮਿਲ ਹਨ।

LEAVE A REPLY

Please enter your comment!
Please enter your name here