ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ‘ਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਹ ਸੂਬੇ ਦੇ ਹਿਤ ਲਈ ਨਹੀਂ ਬਲਕਿ ਚੋਣਾਂ ਨੂੰ ਦੇਖਦੇ ਹੋਏ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਉਠਾਏ।
ਪ੍ਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੇ ਪੰਜਾਬ ਦੇ ਹਿਤਾਂ ਦੀ ਗੱਲ ਕਰ ਸਕਦੀ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਿਸ ਡੀ. ਜੀ .ਪੀ ਨੂੰ ਸੁਪਰੀਮ ਕੋਰਟ ਨੇ ਨਕਾਰਿਆ ਤੇ ਜਿੰਨਾ ਦੇ ਨੱਕ ਥੱਲੇ ਹੁਣ ਇੰਦਰਾ ਗਾਂਧੀ ਦੇ ਸਮੇਂ ਤੋ ਬਾਅਦ ਹੁਣ ਹਰਿਮੰਦਰ ਸਾਹਿਬ ਅੰਦਰ ਵੜ ਕੇ ਬੇਅਦਬੀ ਹੋਈ ਤੇ ਉਸ ਤੋਂ ਬਾਅਦ ਬੰਬ ਬਲਾਸਟ ਹੋਣਾ ਕੋਈ ਜਾਂਚ ਦੀ ਤਹਿ ਤੱਕ ਨਾ ਪੁੱਜਣਾ ਇਹ ਇੱਕ ਨਾਕਾਮੀ ਹੈ, ਇਸ ‘ਤੇ ਸੂਬੇ ਦੇ ਗ੍ਰਹਿ ਮੰਤਰੀ ਤੇ ਡੀ.ਜੀ.ਪੀ ਨੂੰ ਬਦਲਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ‘ਤੇ ਬੋਲਦੇ ਕਿਹਾ ਕਿ ਅਮਰਿੰਦਰ ਸਿੰਘ ਤੇ ਬੀਜੇਪੀ ਦੀਆਂ ਤਾਰਾਂ ਜੁੜੀਆਂ ਸਨ ਜਿੰਨਾ ਨੇ ਕਿਸਾਨਾਂ ਨੂੰ ਰੋਲਿਆ ਕਿਸਾਨ ਸ਼ਹੀਦ ਹੋਏ ਹੁਣ ਕੈਪਟਨ ਇਸ ਪਾਰਟੀ ਨਾਲ ਰਲ ਗਏ ਉਸ ਤੋਂ ਧੋਖੇਬਾਜ ਹੋ ਸਕਦਾ ਹੈ ਕੋਈ ਹੁਣ ਪੰਜਾਬ ਤੇ ਰਾਜ ਕਰਨ ਵਾਸਤੇ ਚੋਣਾਂ ਨੂੰ ਵੀ ਅੱਗੇ ਪਿੱਛੇ ਕਰ ਸਕਦੇ ਹਨ ਅਤੇ ਨਵੀਆਂ ਪਾਰਟੀਆਂ ਵਿਚ ਖੜੀਆਂ ਕਰ ਸਕਦੇ ਹਨ। ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲੋਂ ਰਾਜਨੀਤੀ ਵਿਚ ਆਉਣ ਤੇ ਪੁੱਛੇ ਜਾਣ ਤੇ ਕਿਹਾ ਕਿ ਜੇ ਕਿਸਾਨਾਂ ਨੇ ਰਾਜਨੀਤੀ ਵਿਚ ਹੀ ਆਉਣਾ ਸੀ ਤਾਂ ਰਾਜਨੀਤਕ ਪਾਰਟੀਆਂ ਨੂੰ ਸੰਘਰਸ਼ ਤੋਂ ਦੂਰ ਕਿਉਂ ਰੱਖਿਆ ਗਿਆ। ਦਿੱਲੀ ਵਾਲੀ ਪਾਰਟੀ ਵੀ ਸੰਘਰਸ਼ ਵਿਚੋਂ ਹੀ ਆਈ ਸੀ ।