PM ਮੋਦੀ ਨੇ U19 ਵਿਸ਼ਵ ਕੱਪ ਜਿੱਤਣ ਲਈ ਭਾਰਤੀ ਟੀਮ ਨੂੰ ਦਿੱਤੀ ਵਧਾਈ

0
59

ਪੀਐੱਮ ਮੋਦੀ ਨੇ ਅੱਜ ਐਂਟੀਗੁਆ ਵਿੱਚ ਆਈਸੀਸੀ U19 ਵਿਸ਼ਵ ਕੱਪ 2022 ਵਿੱਚ ਭਾਰਤੀ ਟੀਮ ਦੀ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ। ਯਸ਼ ਢੁੱਲ ਦੀ ਅਗਵਾਈ ਵਾਲੀ ਟੀਮ ਨੇ ਚੰਡੀਗੜ੍ਹ ਦੇ ਰਾਜ ਅੰਗਦ ਬਾਵਾ ਦੇ ਸਨਸਨੀਖੇਜ਼ ਹਰਫਨਮੌਲਾ ਪ੍ਰਦਰਸ਼ਨ ਦੇ ਦਮ ‘ਤੇ ਇੰਗਲੈਂਡ ਨੂੰ ਚੋਟੀ ਦੇ ਮੁਕਾਬਲੇ ‘ਚ ਚਾਰ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ U19 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ।

ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਨੌਜਵਾਨ ਕ੍ਰਿਕਟਰਾਂ ‘ਤੇ ਮਾਣ ਹੈ ਅਤੇ ਉਨ੍ਹਾਂ ਕਿਹਾ ਕਿ ਉੱਚ ਪੱਧਰ ‘ਤੇ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਅਤੇ ਸਮਰੱਥ ਹੱਥਾਂ ਵਿੱਚ ਹੈ।

ਟੂਰਨਾਮੈਂਟ ਦੇ ਇਤਹਾਸ ਦੀ ਸਭ ਤੋਂ ਕਾਮਯਾਬ ਟੀਮ ਭਾਰਤ ਨੇ ਇੰਗਲੈਂਡ ਨੂੰ 44.5 ਓਵਰਾਂ ਵਿਚ 189 ਦੌੜਾਂ ’ਤੇ ਆਊਟ ਕਰ ਦਿੱਤਾ ਸੀ।  ਜਵਾਬ ਵਿਚ ਭਾਰਤ ਨੇ 6 ਵਿਕਟਾਂ ਗੁਆ ਕੇ 14 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।ਇਕ ਸਮੇਂ ਭਾਰਤ ਦੀਆਂ 4 ਵਿਕਟਾਂ 97 ਦੌੜਾਂ ’ਤੇ ਡਿੱਗ ਚੁੱਕੀਆਂ ਸਨ ਤੇ ਆਸਟਰੇਲੀਆ ਵਿਰੁੱਧ ਸੈਮੀਫਾਈਨਲ ਵਿਚ ਸੈਂਕੜਾ ਲਾਉਣ ਵਾਲਾ ਕਪਤਾਨ ਯਸ਼ ਢੁਲ 17 ਦੌੜਾਂ ’ਤੇ ਆਊਟ ਹੋ ਗਿਆ ਸੀ ਪਰ ਨਿਸ਼ਾਂਤ ਸਿੰਧੂ (54 ਗੇਂਦਾਂ ’ਤੇ ਅਜੇਤੂ 50 ਦੌੜਾਂ) ਅਤੇ ਬਾਵਾ (35) ਨੇ 67 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਕਟ ਵਿਚੋਂ ਕੱਢ ਲਿਆ।

ਜੇਮਸ ਰਿਊ ਨੇ 116 ਗੇਂਦਾਂ ’ਤੇ 12 ਚੌਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ। ਜੇਮਸ ਰਿਊ ਨੂੰ ਰਵੀ ਨੇ 8ਵੇਂ ਬੱਲੇਬਾਜ਼ ਦੇ ਰੂਪ ਵਿਚ ਆਊਟ ਕੀਤਾ। ਰਵੀ ਨੇ ਤਿੰਨ ਗੇਂਦਾਂ ਬਾਅਦ ਥਾਮਸ ਐਸਪਿਨਵਾਲ ਦੀ ਵਿਕਟ ਵੀ ਲੈ ਲਈ। ਰਾਜ ਤੇ ਰਵੀ ਦੋਵਾਂ ਦੀਆਂ 4-4 ਵਿਕਟਾਂ ਹੋ ਚੁੱਕੀਆਂ ਸਨ ਪਰ ਰਾਜ ਬਾਵਾ ਨੇ ਜੋਸ਼ੂਆ ਬਾਯਡੇਨ ਨੂੰ ਆਊਟ ਕਰਕੇ ਫਾਈਨਲ ਵਿਚ ਪੰਜ ਵਿਕਟਾਂ ਲੈਣ ਦੀ ਉਪਲੱਬਧੀ ਆਪਣੇ ਨਾਂ ਕਰ ਲਈ। ਰਾਜ ਬਾਵਾ ਨੇ 9.5 ਓਵਰਾਂ ਵਿਚ 31 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਰਵੀ ਨੇ 9 ਓਵਰਾਂ ਵਿਚ 34 ਦੌੜਾਂ ’ਤੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਕ ਵਿਕਟ ਕੌਸ਼ਲ ਤਾਂਬੇ ਦੇ ਹਿੱਸੇ ਵਿਚ ਆਈ। ਜੇਮਸ ਸੇਲਸ 65 ਗੇਂਦਾਂ ’ਤੇ 34 ਦੌੜਾਂ ਬਣਾ ਕੇ ਅਜੇਤੂ ਪਰਤਿਆ।

LEAVE A REPLY

Please enter your comment!
Please enter your name here