ਪੀਐੱਮ ਮੋਦੀ ਨੇ ਅੱਜ 9800 ਕਰੋੜ ਰੁਪਏ ਦੀ ਸਰਊ ਨਦੀ ਪ੍ਰਾਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਜਿਸ ਨਾਲ 14 ਲੱਖ ਹੈਕਟੇਅਰ ਤੋਂ ਵੱਧ ਖੇਤੀ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਖੇਤਰ ਦੇ ਲਗਭਗ 29 ਲੱਖ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਇਸ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ’ਚ ਵਿਰੋਧੀ ਦਲਾਂ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਕੋਈ ਇਸ ਪ੍ਰਾਜੈਕਟ ਨੂੰ ਕ੍ਰੇਡਿਟ ਲੈਣ ਦਾ ਦਾਅਵਾ ਕਰੇਗਾ। ਉਨ੍ਹਾਂ ਨੇ ਇਹ ਕਮੈਂਟ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਹ ਯੋਜਨਾ ਸਪਾ ਸਰਕਾਰ ਦੇ ਸਮੇਂ ’ਚ ਹੀ ਤਿੰਨ ਚੌਥਾਈ ਬਣ ਚੁਕੀ ਸੀ।
ਅਲਵਿਦਾ ਕਹਿਣ ਆਈਆਂ ਹਰਿਆਣੇ ਵਾਲੀਆਂ ਮਾਂਵਾਂ, ਗੁਰੂ ਸਾਹਿਬ ਦੀ ਪਾਲਕੀ ਦੇ ਕੀਤੇ ਦਰਸ਼ਨ
ਪੀਐੱਮ ਮੋਦੀ ਨੇ ਬਲਰਾਮਪੁਰ ’ਚ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਜਦੋਂ ਮੈਂ ਅੱਜ ਦਿੱਲੀ ਤੋਂ ਤੁਰਿਆ ਤਾਂ ਸਵੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਕਦੋਂ ਕੋਈ ਆਏਗਾ, ਕਹੇਗਾ ਕਿ ਮੋਦੀ ਜੀ ਇਸ ਯੋਜਨਾ ਦਾ ਫਿੱਤਾ ਤਾਂ ਅਸੀਂ ਕੱਟਿਆ ਸੀ, ਇਹ ਯੋਜਨਾ ਤਾਂ ਅਸੀਂ ਸ਼ੁਰੂ ਕੀਤੀ ਸੀ। ਕੁਝ ਲੋਕ ਹਨ, ਜਿਨ੍ਹਾਂ ਦੀ ਆਦਤ ਹੈ ਅਜਿਹਾ ਕਹਿਣ ਦੀ, ਹੋ ਸਕਦਾ ਹੈ ਕਿ ਬਚਪਨ ’ਚ ਇਸ ਯੋਜਨਾ ਦਾ ਫਿੱਤਾ ਉਨ੍ਹਾਂ ਨੇ ਹੀ ਕੱਟਿਆ ਹੋਵੇ।’’ ਉਨ੍ਹਾਂ ਨੇ ਕਿਹਾ ਕਿ ਸਰਊ ਨਹਿਰ ਪ੍ਰਾਜੈਕਟ ’ਚ ਜਿੰਨਾ ਕੰਮ 5 ਦਹਾਕਿਆਂ ’ਚ ਹੋ ਸਕਿਆ ਸੀ, ਉਸ ਤੋਂ ਵੱਧ ਕੰਮ ਅਸੀਂ 5 ਸਾਲ ਪਹਿਲਾਂ ਕਰ ਕੇ ਦਿਖਾਇਆ ਹੈ।
ਦਿੱਲੀ ਲੱਗੇ ਬੈਰੀਕੇਡ ਹੁਣ ਬਣਨਗੇ ਪੰਜਾਬ ਦੇ ਪਿੰਡਾਂ ‘ਚ ਸ਼ਿੰਗਾਰ, ਪੱਥਰਾਂ ਨਾਲ ਇਤਿਹਾਸ ਲਿਖਣਗੇ ਸਿੰਘ ..!
ਅੱਜ ਸਵੇਰੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਕਿਹਾ,‘‘ਸਪਾ ਦੇ ਸਮੇਂ ਤਿੰਨ ਚੌਥਾਈ ਬਣ ਚੁਕੇ ‘ਸਰਊ ਰਾਸ਼ਟਰੀ ਪ੍ਰਾਜੈਕਟ’ ਦੇ ਬਾਕੀ ਬਚੇ ਕੰਮ ਨੂੰ ਪੂਰਾ ਕਰਨ ’ਚ ਉੱਤਰ ਪ੍ਰਦੇਸ਼ ਭਾਜਪਾ ਸਰਕਾਰ ਨੇ 5 ਸਾਲ ਲਗਾ ਦਿੱਤੇ। 22 ’ਚ ਮੁੜ ਸਪਾ ਦਾ ਨਵਾਂ ਯੁਗ ਆਏਗਾ।