PM ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਭਾਰਤ ਵਾਸੀਆਂ ਨੂੰ ਕਹੀਆਂ ਇਹ ਗੱਲਾਂ

0
93

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਯਾਦ ਕੀਤਾ। ਪੀਐਮ ਮੋਦੀ ਨੇ ਕਿਹਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੇਜਰ ਧਿਆਨ ਚੰਦ ਜੀ ਦੇ ਦਿਲ ਤੇ, ਉਨ੍ਹਾਂ ਦੀ ਆਤਮਾ ਉੱਤੇ, ਉਹ ਜਿੱਥੇ ਵੀ ਹੋਣਗੇ, ਕਿੰਨੀ ਖੁਸ਼ੀ ਹੋਵੇਗੀ।

ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੀਐਮ ਮੋਦੀ ਨੇ ਕਿਹਾ,“ਅੱਜ ਜਦੋਂ ਅਸੀਂ ਦੇਸ਼ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਖਿੱਚ ਵੇਖਦੇ ਹਾਂ, ਸਾਡੇ ਪੁੱਤਰਾਂ ਤੇ ਧੀਆਂ ਵਿੱਚ, ਮਾਪੇ ਵੀ ਖੁਸ਼ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੇ ਬੱਚੇ ਖੇਡਾਂ ਵਿੱਚ ਅੱਗੇ ਜਾ ਰਹੇ ਹਨ, ਮੈਂ ਸਮਝਦਾ ਹਾਂ ਕਿ ਇਹ ਮੇਜਰ ਧਿਆਨਚੰਦ ਜੀ ਨੂੰ ਵੱਡੀ ਸ਼ਰਧਾਂਜਲੀ ਹੈ।

ਜਦੋਂ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਹੈ ਸਾਡੇ ਸਾਹਮਣੇ ਪੂਰੀ ਨੌਜਵਾਨ ਪੀੜ੍ਹੀ ਨਜ਼ਰ ਆਉਂਦੀ ਹੈ ਅਤੇ ਜਦੋਂ ਇਸ ਪੀੜ੍ਹੀ ਵੱਲ ਗੌਰ ਨਾਲ ਵੇਖਦੇ ਹਾਂ ਤਾਂ ਕਿੰਨਾ ਬਦਲਾਅ ਨਜ਼ਰ ਆ ਰਿਹਾ ਹੈ। ਅੱਜ ਦਾ ਨੌਜਵਾਨ ਕੁਝ ਹੱਟ ਕੇ ਕਰਨਾ ਚਾਹੁੰਦਾ ਹੈ। ਅੱਜ ਦਾ ਨੌਜਵਾਨ ਮੰਜ਼ਿਲ ਵੀ ਨਵੀਂ, ਟੀਚਾ ਵੀ ਨਵਾਂ, ਰਾਹ ਵੀ ਨਵਾਂ ਵੱਲ ਵੱਧ ਰਿਹਾ ਹੈ। ਇਕ ਵਾਰ ਮਨ ’ਚ ਜੋ ਠਾਨ ਲੈਂਦਾ ਹੈ ਨਾ ਨੌਜਵਾਨ, ਜੀ-ਜਾਨ ਨਾਲ ਜੁੱਟ ਜਾਂਦਾ ਹੈ। ਦਿਨ-ਰਾਤ ਮਿਹਨਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਦੀ ਕੋਸ਼ਿਸ਼ ਸਦਕਾ ਖੇਡਾਂ ’ਚ ਭਾਰਤ ਨਵੀਆਂ ਉੱਚਾਈਆਂ ਹਾਸਲ ਕਰ ਸਕੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਸਾਰਿਆਂ ਦੀ ਕੋਸ਼ਿਸ਼ ਸਾਨੂੰ ਪ੍ਰੇਰਣਾ ਦਿੰਦੀ ਹੈ। ਅਸੀਂ ਇਹ ਜਾਣਦੇ ਹਾਂ ਕਿ ਜਦੋਂ ਵੀ ਸਵੱਛ ਭਾਰਤ ਦਾ ਨਾਂ ਆਉਂਦਾ ਹੈ ਤਾਂ ਇੰਦੌਰ ਦਾ ਨਾਂ ਆਉਂਦਾ ਹੀ ਆਉਂਦਾ ਹੈ। ਇੰਦੌਰ ਕਈ ਸਾਲਾਂ ਤੋਂ ਸਵੱਛ ਭਾਰਤ ਦੀ ਰੈਂਕਿੰਗ ਵਿਚ ਸਿਖਰ ’ਤੇ ਬਣਿਆ ਹੋਇਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਆਫ਼ਤ ਵਿਚ ਮੈਨੂੰ ਸਾਫ਼-ਸਫਾਈ ਨੂੰ ਲੈ ਕੇ ਜਿੰਨੀ ਗੱਲ ਕਰਨੀ ਚਾਹੀਦੀ ਸੀ, ਉਸ ’ਚ ਕਮੀ ਰਹਿ ਗਈ ਹੈ। ਇੰਦੌਰ ਵਿਚ ਨਾਗਰਿਕਾਂ ਨੇ ਨਾਲੀਆਂ ਨੂੰ ਸੀਵਰ ਲਾਇੰਸ ਨਾਲ ਜੋੜਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੱਲ੍ਹ ਜਨਮ ਅਸ਼ਟਮੀ ਦਾ ਤਿਉਹਾਰ ਹੈ। ਜਨਮ ਅਸ਼ਟਮੀ ਦਾ ਇਹ ਤਿਉਹਾਰ ਯਾਨੀ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਤਿਉਹਾਰ। ਅਸੀਂ ਭਗਵਾਨ ਦੇ ਸਾਰੇ ਰੂਪਾਂ  ਨਾਲ ਪਰਿਚਿਤ ਹਾਂ। ਨਟਖਟ ਕਾਹਨਾ ਤੋਂ ਲੈ ਕੇ ਵਿਰਾਟ ਰੂਪ ਧਾਰਨ ਕਰਨ ਵਾਲੇ ਕ੍ਰਿਸ਼ਨ ਤੱਕ।

ਆਲ ਇੰਡੀਆ ਰੇਡੀਓ ਤੇ ਡੀਡੀ ਚੈਨਲਾਂ ‘ਤੇ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ’ ਮਨ ਕੀ ਬਾਤ ‘ਦਾ ਇਹ 80ਵਾਂ ਐਪੀਸੋਡ ਹੈ। ਪ੍ਰਸਾਰ ਭਾਰਤੀ ਇਸ ਪ੍ਰੋਗਰਾਮ ਨੂੰ ਆਪਣੇ ਏਆਈਆਰ ਨੈਟਵਰਕ (AIR Network ਜਾਂ ਆਕਾਸ਼ਵਾਣੀ) ’ਤੇ 23 ਭਾਸ਼ਾਵਾਂ ਅਤੇ 29 ਉਪ–ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰਦੀ ਹੈ। ਇਸ ਤੋਂ ਇਲਾਵਾ, ਪ੍ਰਸਾਰ ਭਾਰਤੀ ਆਪਣੇ ਵੱਖ-ਵੱਖ ਡੀਡੀ ਚੈਨਲਾਂ ਤੇ ਪ੍ਰੋਗਰਾਮ ਦੇ ਵਿਜ਼ੁਅਲ ਸੰਸਕਰਣਾਂ ਨੂੰ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰਦੀ ਹੈ।

LEAVE A REPLY

Please enter your comment!
Please enter your name here