ਨਰਿੰਦਰ ਮੋਦੀ ਨੇ ਅੱਜ ਨਵੀਂ ਡ੍ਰੋਨ ਨੀਤੀ ਦਾ ਐਲਾਨ ਕੀਤਾ ਹੈ। ਹਵਾਬਾਜ਼ੀ ਮੰਤਰਾਲੇ ਨੇ ਹੁਣ ਡ੍ਰੋਨ ਚਲਾਉਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਇਸ ਨਵੀਂ ਪਾਲਿਸੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਭਾਰਤ ’ਚ ਡਰੋਨ ਹੱਬ ਬਣੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵੇਂ ਨਿਯਮ ਸਟਾਰਟ-ਅਪ ਅਤੇ ਕੰਮ ਕਰ ਰਹੇ ਸਾਡੇ ਨੌਜਵਾਨਾਂ ਦੀ ਕਾਫੀ ਮਦਦ ਕਰਨਗੇ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਨਵੇਂ ਡਰੋਨ ਨਿਯਮ ਭਾਰਤ ’ਚ ਇੱਕ ਖੇਤਰ ਲਈ ਇੱਕ ਇਤਿਹਾਸਿਕ ਪਲ ਦੀ ਸ਼ੁਰੂਆਤ ਕਰ ਰਹੇ ਹਨ। ਇਹ ਨਿਯਮ ਵਿਸ਼ਵਾਸ ਅਤੇ ਸਵੈ-ਪ੍ਰਮਾਣੀਕਰਣ ਦੇ ਆਧਾਰ ’ਤੇ ਆਧਾਰਿਤ ਹਨ। ਇਨ੍ਹਾਂ ਨਿਯਮਾਂ ਤਹਿਤ ਪ੍ਰਵਾਨਗੀ ਅਤੇ ਦਾਖਲੇ ਦੀਆਂ ਰੁਕਾਵਟਾਂ ਨੂੰ ਘੱਟ ਕਰ ਦਿੱਤਾ ਗਿਆ ਹੈ। ਇਨ੍ਹਾਂ ਨਵੇਂ ਨਿਯਮਾਂ ਨੇ ਮਨੁੱਖ ਰਹਿਤ ਜਹਾਜ਼ ਪ੍ਰਣਾਲੀ (ਯੂ.ਏ.ਐੱਸ.) ਨਿਯਮ, 2021 ਦਾ ਸਥਾਨ ਲਿਆ ਹੈ ਜੋ ਇਸ ਸਾਲ 12 ਮਾਰਚ ਨੂੰ ਲਾਗੂ ਹੋਇਆ ਸੀ।
The new Drone Rules usher in a landmark moment for this sector in India. The rules are based on the premise of trust and self-certification. Approvals, compliance requirements and entry barriers have been significantly reduced. https://t.co/Z3OfOAuJmp
— Narendra Modi (@narendramodi) August 26, 2021
ਇਨ੍ਹਾਂ ਨਵੇਂ ਨਿਯਮਾਂ ਅਨੁਸਾਰ, ਫੀਸ ਨੂੰ ਨਾ ਮਾਤਰ ਦੇ ਪੱਧਰ ਤੱਕ ਘਟਾ ਦਿੱਤਾ ਗਿਆ ਹੈ ਅਤੇ ਡਰੋਨ ਦੇ ਆਕਾਰ ਤੋਂ ਅਲੱਗ ਕਰ ਦਿੱਤਾ ਗਿਆ ਹੈ। ਉਦਾਹਰਣ ਲਈ ਸਾਰੀਆਂ ਸ਼੍ਰੇਣੀਆਂ ਦੇ ਡਰੋਨਾਂ ਦੇ ਰਿਮੋਟ ਪਾਇਲਟ ਲਾਈਸੰਸ ਲਈ ਫੀਸ 3,000 ਰੁਪਏ (ਇਕ ਵੱਡੇ ਡਰੋਨ ਲਈ) ਨੂੰ ਘਟਾ ਕੇ 100 ਰੁਪਏ ਕਰ ਦਿੱਤੀ ਗਈ ਹੈ ਅਤੇ ਇਹ 10 ਸਾਲ ਲਈ ਯੋਗ ਰਹੇਗੀ।
ਨਵੇਂ ਨਿਯਮਾਂ ਅਨੁਸਾਰ ਹੋਰ ਪ੍ਰਵਾਨਗੀਆਂ ਜਿਵੇਂ- ਵਿਲੱਖਣ ਪ੍ਰਮਾਣਿਕਤਾ ਨੰਬਰ, ਵਿਲੱਖਣ ਪ੍ਰੋਟੋਟਾਈਪ ਪਛਾਣ ਨੰਬਰ ਅਤੇ ਨਿਰਮਾਣ ਅਤੇ ਉਡਾਣ ਯੋਗਤਾ ਦਾ ਸਰਟੀਫਿਕੇਟ ਆਦਿ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ, ‘ਗਰੀਨ ਜ਼ੋਨ’ ’ਚ 400 ਫੁੱਟ ਤਕ ਅਤੇ ਹਵਾਈ ਅੱਡੇ ਦੇ ਘੇਰੇ ਤੋਂ 8 ਤੋਂ 12 ਕਿਲੋਮੀਟਰ ਦੇ ਵਿਚਕਾਰ ਦੇ ਖੇਤਰ ’ਚ 200 ਫੁੱਟ ਤਕ ਉਡਾਣ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ।