PM ਮੋਦੀ ਨੇ ਜਗਨਨਾਥ ਰੱਥ ਯਾਤਰਾ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਟਵੀਟ ਕਰ ਦਿੱਤੀਆਂ ਸ਼ੁਭਕਾਮਨਾਵਾਂ

0
117

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਦੇ ਤੰਦਰੁਸਤ ਜੀਵਨ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, ‘‘ਰੱਥ ਯਾਤਰਾ ਦੇ ਵਿਸ਼ੇਸ਼ ਮੌਕੇ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਅਸੀ ਭਗਵਾਨ ਜਗਨਨਾਥ ਨੂੰ ਨਮਨ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਉਹ ਸਾਰਿਆਂ ਨੂੰ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦਾ ਅਸ਼ੀਰਵਾਦ ਦੇਣ। ਜੈ ਜਗਨਨਾਥ।’’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਗਨਨਾਥ ਯਾਤਰਾ ਦੇ ਸ਼ੁੱਭ ਮੌਕੇ ਅਹਿਮਦਾਬਾਦ ਦੇ ਜਗਨਨਾਥ ਮੰਦਰ ’ਚ ਮੰਗਲਾ ਆਰਤੀ ’ਚ ਹਿੱਸਾ ਲਿਆ। ਸ਼ਾਹ ਨੇ ਟਵੀਟ ਕਰ ਕੇ ਕਿਹਾ ਕਿ ਜਗਨਨਾਥ ਰੱਥ ਯਾਤਰਾ ਦੇ ਸ਼ੁੱਭ ਮੌਕੇ ’ਤੇ ਮੈਂ ਅਹਿਮਦਾਬਾਦ ਦੇ ਜਗਨਨਾਥ ਮੰਦਰ ਵਿਚ ਕਈ ਸਾਲਾਂ ਤੋਂ ਮੰਗਲਾ ਆਰਤੀ ਵਿਚ ਹਿੱਸਾ ਲੈਂਦਾ ਆ ਰਿਹਾ ਹਾਂ ਅਤੇ ਹਰ ਵਾਰ ਇੱਥੇ ਇਕ ਵੱਖਰੀ ਊਰਜਾ ਦੀ ਪ੍ਰਾਪਤੀ ਹੁੰਦੀ ਹੈ। ਅੱਜ ਵੀ ਮਹਾਪ੍ਰਭੂ ਦੀ ਪੂਜਾ ਕਰਨ ਦਾ ਸੌਭਾਗ ਮਿਲਿਆ। ਭਗਵਾਨ ਜਗਨਨਾਥ ਸਾਰਿਆਂ ’ਤੇ ਸਦਾ ਆਪਣੀ ਕ੍ਰਿਪਾ ਅਤੇ ਆਸ਼ੀਰਵਾਦ ਬਣਾ ਕੇ ਰੱਖਣ।

ਉਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗਵਾਨ ਜਗਨਨਾਥ ਰੱਥ ਯਾਤਰਾ ਦੇ ਮੌਕੇ ਅੱਜ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਕੋਵਿੰਦ ਨੇ ਟਵੀਟ ਕਰ ਕੇ ਕਿਹਾ ਕਿ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਸ਼ੁੱਭ ਮੌਕੇ ’ਤੇ ਸਾਰੇ ਦੇਸ਼ ਵਾਸੀਆਂ, ਵਿਸ਼ੇਸ਼ ਰੂਪ ਨਾਲ ਓਡੀਸ਼ਾ ਵਿਚ ਸਾਰੇ ਸ਼ਰਧਾਲੂਆਂ ਨੂੰ ਮੇਰੀ ਦਿਲੋਂ ਵਧਾਈ। ਉਨ੍ਹਾਂ ਨੇ ਕਿਹਾ ਕਿ ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਜਗਨਨਾਥ ਦੇ ਆਸ਼ੀਰਵਾਦ ਨਾਲ ਸਾਰੇ ਦੇਸ਼ ਵਾਸੀਆਂ ਦਾ ਜੀਵਨ ਸੁੱਖੀ, ਖ਼ੁਸ਼ਹਾਲ ਅਤੇ ਸਿਹਤਮੰਦ ਬਣਿਆ ਰਹੇ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਇਸ ਵਾਰ ਕਰਫਿਊ ਦੇ ਵਿੱਚ ਕੱਢੀ ਜਾ ਰਹੀ ਹੈ ਤਾਂ ਕਿ ਲੋਕ ਇਸ ‘ਚ ਸ਼ਾਮਿਲ ਨਾ ਹੋ ਸਕਣ। ਪੁਰੀ ‘ਚ ਲਗਾਤਾਰ ਦੂਜੀ ਵਾਰ ਸ਼ਰਧਾਲੂਆਂ ਦੀ ਹਾਜ਼ਰੀ ਦੇ ਬਿਨਾਂ ਹੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਥੇ ਐਤਵਾਰ ਰਾਤ 8 ਵਜੇ ਤੋਂ ਅਗਲੇ ਦੋ ਦਿਨ ਲਈ ਕਰਫਿਊ ਲਗਾ ਦਿੱਤਾ ਹੈ।

ਅਧਿਕਾਰੀਆਂ ਮੁਤਾਬਕ ਜਨਤਾ ਦੇ ਹਿੱਸਾ ਨਾ ਲੈਣ ਤੋਂ ਇਲਾਵਾ 144ਵੀਂ ਰੱਥ ਯਾਤਰਾ ਦਾ ਪ੍ਰਬੰਧ ਸਾਦੇ ਤਰੀਕੇ ਨਾਲ ਘੱਟ ਸਮੇਂ ‘ਚ ਕੀਤਾ ਗਿਆ ਹੈ। ਇਸ ਵਾਰ 12 ਘੰਟਿਆਂ ਦੇ ਸਥਾਨ ‘ਤੇ 4 – 5 ਘੰਟਿਆਂ ‘ਚ ਯਾਤਰਾ ਖ਼ਤਮ ਹੋ ਜਾਵੇਗੀ। ਹਾਲਾਂਕਿ ਇਹ ਪਹਿਲਾਂ ਦੀ ਤਰ੍ਹਾਂ ਹੀ 19 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਸੂਬਾ ਪ੍ਰਸ਼ਾਸਨ ਅਤੇ ਮੰਦਿਰ ਅਧਿਕਾਰੀਆਂ ਨੇ ਜਨ ਭਾਗੀਦਾਰੀ ਦੇ ਬਿਨਾਂ ਸਾਦੇ ਤਰੀਕੇ ਨਾਲ ਰੱਥ ਯਾਤਰਾ ਕੱਢਣ ਦੇ ਸਾਰੇ ਇੰਤਜ਼ਾਮ ਕੀਤੇ ਹਨ।

LEAVE A REPLY

Please enter your comment!
Please enter your name here