PM ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ

0
101

ਪੀਐੱਮ ਮੋਦੀ ਅੱਜ ਕਾਸ਼ੀ ਪਹੁੰਚੇ। ਪੀਐੱਮ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰ ਦਿੱਤਾ ਹੈ। ਇਸ ਮੌਕੇ ਪੀ.ਐੱਮ. ਮੋਦੀ ਨੇ ਸੰਬੋਧਨ ਦੌਰਾਨ ਕਿਹਾ,‘‘ਬਾਬਾ ਭੋਲੇਨਾਥ ਹੀ ਆਪਣੀ ਮਾਇਆ ਦਾ ਵਿਸਥਾਰ ਜਾਣਦੇ ਹਨ, ਜੋ ਹੁੰਦਾ ਹੈ, ਸਭ ਉਨ੍ਹਾਂ ਦੀ ਮਰਜ਼ੀ ਨਾਲ ਹੁੰਦਾ ਹੈ।’’ ਉਨ੍ਹਾਂ ਨੇ ਕਿਹਾ,‘‘ਬਾਬਾ ਕਾਸ਼ੀ ਵਿਸ਼ਵਨਾਥ ਅਤੇ ਮਾਂ ਗੰਗਾ ਸਾਰਿਆਂ ਦੀ ਹੈ। ਮੈਂ ਦੇਸ਼ ਵਾਸੀਆਂ ਲਈ ਨਗਰ ਕੋਤਵਾਲ ਕਾਲਭੈਰਵ ਜੀ ਦਾ ਆਸ਼ੀਰਵਾਦ ਲੈ ਕੇ ਆ ਰਿਹਾ ਹਾਂ। ਮੈਂ ਕਾਸ਼ੀ ਦੇ ਕੋਤਵਾਲ ਦੇ ਚਰਨਾਂ ’ਚ ਨਮਸਕਾਰ ਕਰਦਾ ਹਾਂ।’’ ਇਸ ਮੌਕੇ ਪੀ.ਐੱਮ. ਮੋਦੀ ਨੇ ਭੋਜਪੁਰੀ ’ਚ ਕਾਸ਼ੀ ਦੇ ਲੋਕਾਂ ਨੂੰ ਵਧਾਈ ਦਿੱਤੀ।

ਪੰਜਾਬ ਕਾਂਗਰਸ ਦੇ ਕਿਹੜੇ 4 ਲੀਡਰ ‘ਆਪ’ ‘ਚ ਜਾਣਾ ਚਾਹੁੰਦੇ ਨੇ ? ਰਾਘਵ ਚੱਢਾ ਨੇ ਕੀਤਾ ਵੱਡਾ ਖੁਲਾਸਾ

ਪੀ.ਐੱਮ. ਨੇ ਕਿਹਾ ਕਿ ਸਾਡੇ ਪੁਰਾਣਾਂ ’ਚ ਕਿਹਾ ਗਿਆ ਹੈ ਕਿ ਜਿਵੇਂ ਹੀ ਕੋਈ ਕਾਸ਼ੀ ’ਚ ਪ੍ਰਵੇਸ਼ ਕਰਦਾ ਹੈ, ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਭਗਵਾਨ ਵਿਸ਼ਵੇਸ਼ਵਰ ਦਾ ਆਸ਼ੀਰਵਾਦ, ਇਕ ਅਲੌਕਿਕ ਊਰਜਾ ਦਿੰਦਾ ਹੈ। ਇੱਥੇ ਆਉਂਦੇ ਹੀ ਸਾਡੀ ਅੰਤਰ-ਆਤਮਾ ਨੂੰ ਜਾਗ੍ਰਿਤ ਕਰਦਾ ਹੈ।

ਰਾਣਾ ਰਣਬੀਰ ਤੇ ਕਰਮਜੀਤ ਅਨਮੋਲ ਬਾਹਲੇ ਅੱਥਰੇ ਨੇ, ਆਹ ਦੇਖੋ, ਧਮਾਕਾ ਹੀ ਕਰੂਗੀ ਫਿਲਮ ਗਿਰਧਾਰੀ ਲਾਲ

ਉਨ੍ਹਾਂ ਨੇ ਕਿਹਾ,‘‘ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਕੰਪਲੈਕਸ ਇੱਕ ਸ਼ਾਨਦਾਰ ਭਵਨ ਹੀ ਨਹੀਂ ਹੈ, ਇਹ ਪ੍ਰਤੀਕ ਹੈ, ਸਾਡੇ ਭਾਰਤ ਦੀ ਸਨਾਤਨ ਸੰਸਕ੍ਰਿਤੀ ਦਾ! ਇਹ ਪ੍ਰਤੀਕ ਹੈ, ਸਾਡੀ ਰੂਹਾਨੀ ਆਤਮਾ ਦਾ! ਇਹ ਪ੍ਰਤੀਕ ਹੈ, ਭਾਰਤ ਦੀ ਪ੍ਰਾਚੀਨਤਾ ਦਾ, ਪਰੰਪਰਾਵਾਂ ਦਾ! ਭਾਰਤ ਦੀ ਊਰਜਾ ਦਾ, ਗਤੀਸ਼ੀਲਤਾ ਦਾ।’’ ਉਨ੍ਹਾਂ ਕਿਹਾ,‘‘ਮੰਦਰ ਖੇਤਰ ਸਿਰਫ਼ 3 ਹਜ਼ਾਰ ਵਰਗ ਫੁੱਟ ਸੀ, ਉਹ ਹੁਣ ਕਰੀਬ 5 ਲੱਖ ਵਰਗ ਫੁੱਟ ਦਾ ਹੋ ਗਿਆ ਹੈ। ਹੁਣ ਮੰਦਰ ਅਤੇ ਮੰਦਰ ਕੰਪਲੈਕਸ ’ਚ 50 ਤੋਂ 75 ਹਜ਼ਾਰ ਸ਼ਰਧਾਲੂ ਆ ਸਕਦੇ ਹਨ ਯਾਨੀ ਪਹਿਲੇ ਮਾਂ ਗੰਗਾ ਦੇ ਦਰਸ਼ਨ, ਇਸ਼ਨਾਨ ਅਤੇ ਉੱਥੋਂ ਸਿੱਧੇ ਵਿਸ਼ਵਨਾਥ ਧਾਮ। ਜਦੋਂ ਮੈਂ ਬਨਾਰਸ ਆਇਆ ਸੀ, ਤਾਂ ਉਸ ਸਮੇਂ ਇੱਕ ਵਿਸ਼ਵਾਸ ਲੈ ਕੇ ਆਇਆ ਸੀ। ਵਿਸ਼ਵਾਸ ਆਪਣੇ ਤੋਂ ਜ਼ਿਆਦਾ ਬਨਾਰਸ ਦੇ ਲੋਕਾਂ ’ਤੇ ਸੀ। ਅੱਜ ਹਿਸਾਬ-ਕਿਤਾਬ ਦਾ ਸਮਾਂ ਨਹੀਂ ਹੈ।’’

LEAVE A REPLY

Please enter your comment!
Please enter your name here