PM ਮੋਦੀ ਦੇ ਅਮਰੀਕਾ ਦੌਰੇ ‘ਤੇ ਕਾਂਗਰਸ ਨੇ ਚੁੱਕਿਆ ਸਵਾਲ, ‘COVAXIN ਦੀ ਡੋਜ਼ ਲੈਣ ‘ਤੇ ਕਿਵੇਂ ਮਿਲੀ US ‘ਚ ਐਂਟਰੀ’

0
48

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਹਨ। ਉਥੇ ਹੀ ਇਸਦੇ ਨਾਲ ਹੀ ਉਹ ਹੁਣ ਵਿਰੋਧੀ ਦਲਾਂ ਦੇ ਨਿਸ਼ਾਨੇ ‘ਤੇ ਆ ਗਏ ਹੈ। ਦਰਅਸਲ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਨੇ ਪੀਐਮ ਨਰਿੰਦਰ ਮੋਦੀ ਨੂੰ ਕੋਵੈਕਸੀਨ ਲਗਵਾਉਣ ਤੋਂ ਬਾਅਦ ਵੀ ਅਮਰੀਕਾ ‘ਚ ਐਂਟਰੀ ਮਿਲਣ ਨੂੰ ਲੈ ਕੇ ਸਵਾਲ ਚੁੱਕਿਆ ਹੈ। ਦਿਗਵਿਜੈ ਸਿੰਘ ਨੇ ਕਿਹਾ ਕਿ ਇਸ ਵੈਕਸੀਨ ਨੂੰ ਅਮਰੀਕਾ ਨੇ ਆਪਣੀ ਲਿਸਟ ‘ਚ ਸ਼ਾਮਿਲ ਨਹੀਂ ਕੀਤਾ। ਅਜਿਹੇ ‘ਚ ਇਸ ਟੀਕੇ ਨੂੰ ਲਗਵਾਉਣ ਤੋਂ ਬਾਅਦ ਵੀ ਪੀਐਮ ਨਰਿੰਦਰ ਮੋਦੀ ਨੂੰ ਐਂਟਰੀ ਕਿਵੇਂ ਮਿਲੀ ਹੈ ?

ਦਿਗਵਿਜੈ ਸਿੰਘ ਨੇ ਟਵੀਟ ਕਰ ਕਿਹਾ ਕਿ ‘ਮੈਨੂੰ ਠੀਕ ਪੂਰੀ ਤਰ੍ਹਾਂ ਯਾਦ ਹੈ ਕੀ ਪੀਐਮ ਮੋਦੀ ਨੇ ਕੋਵੈਕਸੀਨ ਲਈ ਸੀ, ਜਿਸਨੂੰ ਅਮਰੀਕਾ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਜਾਂ ਫਿਰ ਉਨ੍ਹਾਂ ਨੇ ਇਸਤੋਂ ਇਲਾਵਾ ਕੋਈ ਅਤੇ ਵੈਕਸੀਨ ਵੀ ਲਈ ਹੈ ਜਾਂ ਅਮਰੀਕਾ ਦੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਛੋਟ ਦਿੱਤੀ ਹੈ ? ਦੇਸ਼ ਇਹ ਜਾਨਣਾ ਚਾਹੁੰਦਾ ਹੈ।

ਦਿਗਵਿਜੈ ਸਿੰਘ ਤੋਂ ਇਲਾਵਾ ਕਾਂਗਰਸ ਦੀ ਸੀਨੀਅਰ ਨੇਤਾ ਮਾਰਗਰੇਟ ਅਲਵਾ ਦੇ ਬੇਟੇ ਨਿਖਿਲ ਅਲਵਾ ਨੇ ਵੀ ਇਸ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, ਪ੍ਰਧਾਨ ਮੰਤਰੀ ਦੀ ਤਰ੍ਹਾਂ ਮੈਂ ਵੀ ਆਤਮ ਨਿਰਭਰ ਕੋਵੈਕਸੀਨ ਲਗਵਾਈ ਹੈ। ਹੁਣ ਮੈਂ ਈਰਾਨ , ਨੇਪਾਲ ਅਤੇ ਕੁਝ ਹੋਰ ਦੇਸ਼ਾਂ ਨੂੰ ਛੱਡ ਕੇ ਦੁਨੀਆ ਦੇ ਜਿਆਦਾਤਰ ਹਿੱਸਿਆਂ ‘ਚ ਨਹੀਂ ਜਾ ਸਕਦਾ। ਪਰ ਮੈਨੂੰ ਇਹ ਜਾਣਕੇ ਹੈਰਾਨੀ ਹੋ ਰਹੀ ਹੈ ਕਿ ਪੀਐਮ ਮੋਦੀ ਨੂੰ ਅਮਰੀਕਾ ਜਾਣ ਦੀ ਆਗਿਆ ਮਿਲ ਗਈ ਹੈ, ਜੋ ਕੋਵੈਕਸੀਨ ਨੂੰ ਮਾਨਤਾ ਹੀ ਨਹੀਂ ਦਿੰਦਾ ਹੈ।

ਪੀਐਮ ਮੋਦੀ ਨੇ ਕੋਵਿਡ – 19 ਦੀ ਭਾਰਤ ‘ਚ ਬਣੀ ਭਾਰਤ ਬਾਇਓਟੈਕ ਦੀ ਸਵਦੇਸ਼ੀ ਕੋਵੈਕਸੀਨ ਦਾ ਟੀਕਾ ਲਗਵਾਇਆ ਸੀ। ਹੁਣ ਸਵਾਲ ਹੈ ਕਿ ਹਜ਼ਾਰਾਂ ਭਾਰਤੀ ਕੋਵੈਕਸੀਨ ਲਗਵਾਉਣ ਤੋਂ ਬਾਅਦ ਅਮਰੀਕਾ ਦੀ ਯਾਤਰਾ ਨਹੀਂ ਕਰ ਪਾ ਰਹੇ ਹਨ ਤਾਂ ਪੀਐਮ ਨੂੰ ਅਮਰੀਕਾ ‘ਚ ਐਂਟਰੀ ਕਿਵੇਂ ਮਿਲੀ। ਦਰਅਸਲ WHO ਨੇ ਕੋਵੈਕਸੀਨ ਨੂੰ ਮਾਨਤਾ ਨਹੀਂ ਦਿੱਤੀ ਹੈ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐਫਡੀਏ) ਨੇ ਵੀ ਇਸਨੂੰ ਮਾਨਤਾ ਨਹੀਂ ਦਿੱਤੀ ਹੈ।

LEAVE A REPLY

Please enter your comment!
Please enter your name here