ਪੀਐੱਮ ਮੋਦੀ ਦੀ ਬੀਤੇ ਦਿਨੀ ਕਾਨਪੁਰ ਰੈਲੀ ‘ਚ ਹਿੰਸਾ ਦੀ ਵੱਡੀ ਸਾਜ਼ਿਸ਼ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੀਐਮ ਮੋਦੀ ਦੀ ਕਾਨਪੁਰ ਰੈਲੀ ਦੌਰਾਨ ਹਿੰਸਾ ਭੜਕਾਉਣ ਅਤੇ ਗੱਡੀ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੌਰਾਨ ਭੰਨਤੋੜ ਅਤੇ ਹਮਲੇ ਦੇ ਸਬੰਧ ਵਿੱਚ ਨੌਬਸਤਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਹੈ ਅਤੇ ਹੁਣ ਤੱਕ 5 ਸਪਾ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਮ ਸੁਕਾਂਤ ਸ਼ਰਮਾ, ਸਚਿਨ ਕੇਸਰਵਾਨੀ, ਅਭਿਸ਼ੇਕ ਰਾਵਤ ਅਤੇ ਨਿਕੇਸ਼ ਕੁਮਾਰ ਹਨ। ਇਸ ਗੱਲ ਦੀ ਪੁਸ਼ਟੀ ਖੁਦ ਵਧੀਕ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾਰੀ ਨੇ ਕੀਤੀ ਹੈ।
ਅਕਾਲੀ ਦਲ ਨੂੰ ਵੱਡਾ ਝਟਕਾ, ਭਾਜਪਾ ਵਿੱਚ ਸ਼ਾਮਲ ਹੋਏ ਦੋ ਵੱਡੇ
ਇਸ ਸੰਬੰਧ ‘ਚ ਵਧੀਕ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾਰੀ ਨੇ ਪੁਸ਼ਟੀ ਕੀਤੀ ਕਿ ਹੁਣ ਤੱਕ 4 ਐਸਪੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਠ ਲੋਕਾਂ ਦੀ ਪਛਾਣ ਕਰ ਲਈ ਹੈ ਅਤੇ ਬਾਕੀ ਚਾਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਗੱਡੀ ‘ਚ ਭੰਨਤੋੜ ਕੀਤੀ ਗਈ, ਉਹ ਅੰਕੁਰ ਪਟੇਲ ਨਾਂਅ ਦੇ ਵਿਅਕਤੀ ਦੀ ਹੈ, ਜੋ 2019 ਤੋਂ 2020 ਤੱਕ ਸਮਾਜਵਾਦੀ ਪਾਰਟੀ ‘ਚ ਪਛੜੀਆਂ ਸ਼੍ਰੇਣੀਆਂ ਦੇ ਸੈੱਲ ਸਕੱਤਰ ਰਹੇ ਹਨ। ਫਿਲਹਾਲ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਅਰੁਣ ਨੇ ਦੱਸਿਆ ਕਿ ਨੌਬਸਤਾ ਥਾਣਾ ਖੇਤਰ ‘ਚ ਇਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇਕ ਸਿਆਸੀ ਪਾਰਟੀ ਦੇ ਕੁਝ ਲੋਕਾਂ ਨੇ ਪ੍ਰਦਰਸ਼ਨ ਦੇ ਨਾਂਅ ‘ਤੇ ਅਸ਼ਲੀਲ ਹਰਕਤਾਂ ਕੀਤੀਆਂ। ਇੱਕ ਕਾਰ ਅਤੇ ਹੋਰ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ। ਇਹ ਕਿਸੇ ਵੀ ਤਰ੍ਹਾਂ ਮੁਆਫ਼ ਕਰਨ ਯੋਗ ਨਹੀਂ ਹੈ। ਸਿਆਸੀ ਪ੍ਰਦਰਸ਼ਨ ਦੇ ਨਾਂਅ ‘ਤੇ ਕੋਈ ਵੀ ਕਾਨੂੰਨ ਨੂੰ ਆਪਣੇ ਹੱਥਾਂ ‘ਚ ਨਹੀਂ ਲੈ ਸਕਦਾ। ਇਨ੍ਹਾਂ ਸਾਰੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰ ਲਈ ਗਈ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੁਖਬੀਰ ਬਾਦਲ ਨੇ ਟ੍ਰਾਂਸਪੋਰਟ ਮੈਨੀਫੈਸਟੋ ਕੀਤਾ ਜਾਰੀ, ਸਰਕਾਰ ਬਣਨ ‘ਤੇ ਮਿਲਣਗੀਆਂ ਇਹ ਸਹੂਲਤਾਂ
ਬੀਤੇ ਦਿਨੀ ਪੀਐਮ ਮੋਦੀ ਕਾਨਪੁਰ ਵਿੱਚ ਸਨ, ਜਿੱਥੇ ਉਨ੍ਹਾਂ ਨੇ ਕਾਨਪੁਰ ਮੈਟਰੋ ਦਾ ਉਦਘਾਟਨ ਕੀਤਾ ਅਤੇ ਕਈ ਯੋਜਨਾਵਾਂ ਦਿੱਤੀਆਂ। ਕਾਨਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੈਟਰੋ ਰੇਲ ਰਾਹੀਂ ਯਾਤਰਾ ਕੀਤੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਪੀਐਮ ਮੋਦੀ ਨੇ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।