ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਸ਼ਨਿਚਰਵਾਰ ਦੇਰ ਰਾਤ ਹੈਕਰਜ਼ ਵਲੋਂ ਹੈਕ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਵਿਚ ਟਵਿੱਟਰ ਅਕਾਊਂਟ ਨੂੰ ਮੁੜ ਸੁਰੱਖਿਅਤ ਕਰ ਦਿੱਤਾ ਗਿਆ ਹੈ। ਹੈਕਰਜ਼ ਨੇ ਪੀ.ਐੱਮ ਮੋਦੀ ਨੇ ਟਵਿੱਟਰ ਨੂੰ ਨਿਸ਼ਾਨਾ ਬਣਾ ਕੇ ਹੈਕ ਕਰਨ ਲਈ ਕੁਝ ਟਵੀਟ ਕੀਤਾ, ਬਿਟਕੁਆਇਨ ਨੂੰ ਕਾਨੂੰਨੀ ਮਾਨਤਾ ਦੇਣ ਦੀ ਗੱਲ ਕਹੀ।
ਕਿਸਾਨਾਂ ਦੀ ਰਿਹਾਈ ਕਰਾਉਣ ਵਾਲੇ ਇਸ ਸੁਪਰੀਮ ਕੋਰਟ ਦੇ ਵਕੀਲ ਨੂੰ ਵੀ ਦਿਓ ਥਾਪੀ
ਹਾਲਾਂਕਿ ਹੈਕ ਨੇ ਪਹਿਲਾ ਟਵੀਟ ਚੰਦ ਮਿੰਟ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ ਅਤੇ ਇਕ ਵਾਰ ਫਿਰ ਉਹੀ ਟਵੀਟ ਦੁਬਾਰਾ ਕਰ ਦਿੱਤਾ। ਪੀ.ਐਮ.ਓ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀ.ਐੱਮ ਮੋਦੀ ਨੇ ਟਵਿੱਟਰ ਅਕਾਊਂਟ ਹੈਕ ਕੀਤਾ ਗਿਆ ਹੈ। ਇਸ ਗੱਲ ਦਾ ਪਤਾ ਲੱਗਦੇ ਸਾਰ ਟਵਿੱਟਰ ਅਕਾਊਂਟ ਨੂੰ ਮੁੜ ਤੋਂ ਤੁਰੰਤ ਸੁਰੱਖਿਅਤ ਕਰ ਲਿਆ ਗਿਆ ਹੈ।
The Twitter handle of PM @narendramodi was very briefly compromised. The matter was escalated to Twitter and the account has been immediately secured.
In the brief period that the account was compromised, any Tweet shared must be ignored.
— PMO India (@PMOIndia) December 11, 2021
ਕਿਸਾਨੀ ਜਿੱਤ ‘ਤੇ ਪੱਬਾਂ ਭਾਰ ਹੋਏ ਲੋਕ, ਲਗਾ ਦਿੱਤੇ ਲੰਗਰ, ਜ਼ੋਰਾ-ਸ਼ੋਰਾਂ ਨਾਲ ਕੀਤਾ ਸਵਾਗਤ
ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਨਰਿੰਦਰ ਮੋਦੀ ਸਮੇਂ-ਸਮੇਂ ‘ਤੇ ਸਮਾਜਿਕ ਵੀਡੀਓ ‘ਤੇ ਟਵਿੱਟਰ ‘ਤੇ ਆਪਣੀ ਗੱਲ ਰੱਖਦੇ ਰਹਿੰਦੇ ਹਨ। ਪੀਐਮ ਮੋਦੀ ਦੀ ਟਵਿੱਟਰ ਵੈੱਬਸਾਈਟ ਹੈਕਰਾਂ ਦੀ ਪਹੁੰਚ ਤੋਂ ਦੂਰ ਨਹੀਂ ਹੈ, ਜਿਸ ਕਾਰਨ ਹੈਕਰਜ਼ ਨੇ ਪੀ.ਐੱਮ ਮੋਦੀ ਦੇ ਟਵਿੱਟਰ ਅਕਾਊਂਟ ‘ਚ ਸੇਧ ਲਾ ਦਿੱਤੀ ਹੈ।