ਕੂੜੇ ਦੇ ਢੇਰਾਂ ਕਾਰਨ ਲੋਕ ਨਰਕ ਭਰੀ ਜਿ਼ੰਦਗੀ ਜਿਊਣ ਨੂੰ ਹੋਏ ਮਜ਼ਬੂਰ

0
26
roads-and-broken-roads

ਪਟਿਆਲਾ, 14 ਜੁਲਾਈ 2025 : ਪੰਜਾਬ ਸਰਕਾਰ ਦਾ ਸ਼ਹਿਰੀ ਯੋਜਨਾਬੰਦੀ ਵਿਕਾਸ ਅਥਾਰਿਟੀ (Urban Planning Development Authority) (ਪੁੱਡਾ) ਵਲੋਂ ਪਟਿਆਲਾ ਵਿਖੇ ਵਸਾਏ ਅਰਬਨ ਐਸਟੇਟ ਫੇਜ-1 ਅਤੇ 2 ਦੇ ਨਿਵਾਸੀ ਬੁਨਿਆਦੀ ਸਹੂਲਤਾਂ ਨਾ ਮਿਲਣ ਅਤੇ ਅਰਬਨ ਐਸਟੇਟ ਦੇ ਰਿਹਾਇਸ਼ੀ ਇਲਾਕਿਆਂ ਦੀਆਂ ਸੜਕਾਂ ਤੇ ਲੱਗੇ ਕੂੜੇ ਦੇ ਢੇਰਾਂ ਅਤੇ ਟੁੱਟੀਆਂ ਸੜਕਾਂ ਕਾਰਨ ਨਰਕ ਭਰੀ ਜਿੰਦਗੀ ਬਸਰ ਕਰਨ ਲਈ ਅੱੱਜ ਮਜ਼ਬੂਰ ਹੋ ਰਹੇ ਹਨ ।

Street Dogs

 

ਅਰਬਨ ਐਸਟੇਟ ਵਾਸੀ ਨਰਕ ਭਰੀ ਜਿ਼ੰਦਗੀ ਜਿਊਣ ਲਈ ਹੋਏ ਮਜ਼ਬੂਰ

ਕਿਉਂਕਿ ਪੁੱਡਾ ਪ੍ਰਸ਼਼ਾਸਨ ਵਲੋਂ ਲੰਮੇ ਸਮੇਂ ਤੋਂ ਅਰਬਨ ਐਸਟੇਟ (Urban Estate) ਦੇ ਇਨ੍ਹਾਂ ਨਿਵਾਸੀਆਂ ਨੂੰ ਨਾ ਤਾਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਨਾ ਹੀ ਸੜਕਾਂ ਬਣਾਈਆਂ ਜਾ ਰਹੀਆਂ ਅਤੇ ਸੜਕਾਂ ਤੇ ਖਾਲੀ ਥਾਵਾਂ ਤੇ ਲਗਾਏ ਜਾ ਰਹੇ ਕੂੜੇ ਦੇ ਢੇਰਾਂ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਨਹੀਂ ਦੁਆਈ ਜਾ ਰਹੀ ਉਲਟਾ ਮੂਕ ਦਰਸ਼ਕ ਬਣ ਕੇ ਸਾਰਾ ਕੁੁੱਝ ਦੇਖਿਆ ਜਾ ਰਿਹਾ ਹੈ ।

Stray cows

ਫੇਜ 1 ਤੇ 2 ਦੀਆਂ ਸੜਕਾਂ ਨੂੰ ਪੁੱਡਾ ਵਲੋਂ ਕੀਤਾ ਕੂੜੇ ਦੇ ਡੰਪਾਂ ਵਿਚ ਕੀਤਾ ਤਬਦੀਲ

ਇਨ੍ਹਾਂ ਫੇਜ ਵਿਚ ਅਵਾਰਾ ਕੁੱਤੇ, ਅਵਾਰਾ ਪਸ਼ੂਆਂ (Stray dogs, stray animals) ਕਾਰਨ ਹਰ ਸਮੇਂ ਬੱਚਿਆਂ ਅਤੇ ਰਾਹਗੀਰਾਂ ਲਈ ਵਾਪਰਨ ਵਾਲੀਆਂ ਘਟਨਾਵਾਂ ਜਾਨ ਲਈ ਖਤਰਾ ਬਣ ਰਹੀਆਂ ਹਨ । ਇਨ੍ਹਾਂ ਕਾਲੋਨੀਆਂ ਵਿਚ ਪੁੱਡਾ ਵਲੋਂ ਲੋਕਾਂ ਨੂੰ ਮਹਿੰਗੇ ਭਾਅ ਤੇ ਪਲਾਟ ਵੇਚ ਕੇ ਕਰੋੜਾਂ ਰੁਪਏ ਤਾਂ ਇਕੱਠੇ ਕਰ ਲਏ ਗਏ ਹਨ ਪ੍ਰੰਤੂ ਸਰਕਾਰੀ ਨਿਯਮਾਂ ਅਨੁਸਾਰ ਉਨ੍ਹ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ।

Heaps of garbage on the roadside

ਫੈਲੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਪੈਦਾ ਹੋਇਆ ਖਤਰਾ

ਪੁੱਡਾ ਦੇ ਅਧਿਕਾਰ ਖੇਤਰ ਅੰਦਰ ਵਿਭਾਗ ਵਲੋਂ ਕੂੜਾ ਸੁੱਟਣ ਲਈ ਕੋਈ ਸੁਰੱੱਖਿਅਤ ਥਾਂ-ਡੰਪ ਨਹੀਂ ਬਣਾਇਆ ਗਿਆ, ਜਿਸ ਕਾਰਨ ਘਰਾਂ ਵਿਚੋਂ ਕੂੜਾ ਇਕੱਠਾ ਕਰਨ ਵਾਲੇ ਲੋਕ ਗਾਹੇ ਬੁੁਗਾਹੇ ਕੂੜਾ ਸੜਕਾਂ ਤੇ ਹੀ ਸੁੱਟ ਰਹੇ ਹਨ । ਇਨ੍ਹਾਂ ਕਾਲੋਨੀਆਂ ਦੇ ਪਾਰਕਾਂ ਦੇ ਨਾਲ ਲੱਗਦੀਆਂ ਸੜਕਾਂ ਤੇ ਕੂੜੇ ਦੇ ਵੱਡੇ-ਵੱਡੇ ਢੇਰ ਲਗਾਏ ਜਾ ਰਹੇ ਹਨ । ਸੜਕਾਂ ਤੋਂ ਇਹ ਕੂੜਾ ਚੁੱਕਣ ਦੀ ਥਾਂ ਪੁੱਡਾ ਕਰਮਚਾਰੀਆਂ ਵਲੋਂ ਕੂੜੇ ਨੂੰ ਅੱਗ ਲਗਾ ਕੇ ਉਲਟਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ । ਇਥੇ ਹੀ ਬਸ ਨਹੀਂ ਬਰਸਾਤਾਂ ਦੇ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਰਿਹਾਇਸ਼ੀ ਕਾਲੋਨੀਆਂ ਵਿਚ ਲੱਗੇ ਕੂੜੇ ਦੇ ਢੇਰ ਜਿਥੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਉਥੇ ਇਹ ਮਾਡਰਨ ਕਾਲੋਨੀਆਂ ਪੱਛੜੇ ਪਿੰਡਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ।

ਪੁੱਡਾ ਦੀਆਂ ਮੁੱਖ ਸੜਕਾਂ ਉਤੇ ਪਾਰਕਾਂ ਅਤੇ ਕਾਲੋਨੀ ਦੇ ਕੂੜੇ ਕਰਕਟ ਨੂੰ ਸੁੱਟ (Throw away the garbage.) ਕੇ ਵੱਡੇ ਵੱਡੇ ਢੇਰ ਲਗਾਏ ਜਾ ਰਹੇ ਹਨ ਅਤੇ ਸੜਕਾਂ ਨੂੰ ਕੂੜੇ ਦੇ ਡੰਪਾਂ ਵਜੋਂ ਪ੍ਰਯੋਗ ਕਰਕੇ ਬਿਮਾਰੀਆਂ ਫੈਲਾਉਣ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਇਨ੍ਹਾਂ ਕਾਲੋਨੀਆਂ ਫੇਜ 1 ਅਤੇ 2 ਅੰਦਰ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਸਫਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਪੁੱਡਾ ਵਲੋਂ ਸਾਫ ਸਫਾਈ ਲਈ ਜੋ ਠੇਕੇਦਾਰ ਤਾਇਨਾਤ ਕੀਤੇ ਗਏ ਹਨ ਉਨ੍ਹ੍ਹਾਂ ਤੋਂ ਕਾਗਜ਼ਾਂ ਵਿਚ ਹੀ ਫਰਜ਼ੀ ਤੌਰ ਤੇ ਕੰਮ ਲੈ ਕੇ ਖਜਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ।

ਅਵਾਰਾ ਗਊਆਂ ਅਤੇ ਸਾਨ੍ਹ ਲੋਕਾਂ ਲਈ ਜਾਨ ਲਈ ਬਣੇ ਖਤਰਾ

ਅਰਬਨ ਐਸਟੇਟ ਅੰਦਰ ਫੈਲੀ ਗੰਦਗੀ ਤੋਂ ਇਲਾਵਾ ਰਿਹਾਇਸ਼ੀ ਕਾਲੋਨੀਆਂ ਵਿਚ ਘੁੰਮ ਰਹੀਆਂ ਗਾਵਾਂ ਅਤੇ ਸਾਨ੍ਹ ਲੋਕਾਂ ਦੀ ਜਾਨ ਲਈ ਖਤਰਾ ਬਣੇ ਹੋਏ ਹਨ। ਰਿਹਾਇਸ਼ ਕਾਲੋਨੀਆਂ ਅੰਦਰ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਰੋਕਣ ਅਤੇ ਸੜਕਾਂ ਉਤੇ ਕੂੜਾ ਕਰਕਟ ਨੂੰ ਸੁੱਟਣ ਤੋਂ ਰੋਕਣ ਲਈ ਬੇਸ਼ਕ ਪੂਡਾ ਵਲੋਂ ਸਕਿਓਰਿਟੀ ਗਾਰਡ ਤਾਇਨਾਤ ਕੀਤੇ ਗਏ ਹਨ ਪ੍ਰੰਤੂ ਇਹ ਸਾਰੀ ਕਾਗਜ਼ੀ ਕਾਰਵਾਈ ਹੀ ਨਜ਼ਰ ਆਉਂਦੀ ਹੈ ਕਿਉਂਕਿ ਇਨ੍ਹਾਂ ਕਾਲੋਨੀਆਂ ਵਿਚ ਘੁੰਮ ਰਹੇ ਦਰਜਨਾਂ ਪਸ਼ੂ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਨੂੰ ਰੋਕਣ ਵਾਲਾ ਕੋਈ ਨਹੀਂ ਹੈ ।

ਅਰਬਨ ਐਸਟੇਟ ਦੇ ਫੇਜ-1 ਅਤੇ 2 ਦੀਆਂ ਰਿਹਾਇਸ਼ੀ ਕਾਲੋਨੀਆਂ ਨੂੰ ਵੱਡੀ ਨਦੀ ਵਿਚ ਆਏ ਹੜ੍ਹ ਪਿਛਲੇ ਸਮੇਂ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਰਹੇ ਹਨ ਪ੍ਰੰਤੂ ਇਨ੍ਹਾਂ ਕਾਲੋਨੀਆਂ ਅੰੰਦਰ ਵਸਦੇ ਨਿਵਾਸੀਆਂ ਨੂੰ ਭਵਿੱਖ ਵਿਚ ਆਉਣ ਵਾਲੇ ਹੜ੍ਹਾਂ ਤੋਂ ਰਾਹਤ ਦੁਆਉਣ ਲਈ ਪ੍ਰਸ਼਼ਾਸਨ ਵਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਲੋਕਾਂ ਨੂੰ ਮੁੜ ਹੜ੍ਹ ਆਉਣ ਦਾ ਡਰ ਸਤਾ ਰਿਹਾ ਹੈ, ਜੇਕਰ ਫੇਜ-1-2 ਅਤੇ ਵਿਚ ਪੈਂਦੀਆਂ ਰਿਹਾਇਸ਼ੀ ਕਾਲੋਨੀਆਂ ਦੀਆਂ ਸੜਕਾਂ ਵੱਲ ਨਜ਼ਰ ਮਾਰੀਏ ਤਾਂ ਸੜਕਾਂ ਵਿਚ ਦੋ-ਦੋ ਫੁੱਟ ਡੂੰਘੇ ਟੋਏ ਲੋਕਾਂ ਨੂੰ ਸਕੂਟਰ ਕਾਰਾਂ ਦੀ ਥਾਂ ਪੈਦਲ ਚੱਲਣ ਨੂੰ ਮਜ਼ਬੂਰ ਕਰ ਰਹੇ ਹਨ ।

ਵਰਣਨਯੋਗ ਹੈ ਕਿ ਬੀਤੇ ਦੋ ਸਾਲ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਵਲੋਂ ਟੁੱਟੀਆਂ ਸੜਕਾਂ ਦੀ ਮੁੁਰੰਮਤ ਕਰਵਾਉਣ ਅਤੇ ਇਨ੍ਹਾਂ ਫੇੇਜ ਦੇ ਸਰਵ ਪੱਖੀ ਵਿਕਾਸ ਲਈ ਇੱਕੋ ਥਾਂ ਤੇ ਜੋ ਛੇ ਨੀਂਂਹ ਪੱਥਰ ਰੱਖੇ ਗਏ ਸਨ, ਇਨ੍ਹਾਂ ਨੀਂਹ ਪੱਥਰਾਂ ਅਨੁਸਾਰ ਕੰਮ ਤਾਂ ਕੀ ਕਰਵਾਇਆ ਜਾਣਾ ਸੀ ਇਨ੍ਹਾਂ ਨੀਂਹ ਪੱਥਰਾਂ ਦੇ ਹੁਣ ਸਲਾਇਡ ਬੋਰਡ ਹੀ ਗਾਇਬ ਹੋ ਚੁੱਕੇ ਹਨ । ਅਰਬਨ ਐਸਟੇਟ ਫੇਜ-2 ਦੀ ਰੈਜੀਡੈਂਸ ਵੈਲਫੇਅਰ ਨੇ ਪੁੱਡਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕਾਲੋਨੀਆਂ ਦੇ ਵਸਨੀਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਪਹਿਲ ਦੇ ਆਧਾਰ ਤੇ ਨਿਜਾਤ ਦੁਆਈ ਜਾਵੇ ।

Read More : ਭੌਂ ਪ੍ਰਾਪਤੀ ਕੁਲੈਕਟਰ ਦੀ ਭੌਂ ਮਾਲਕਾਂ ਨਾਲ ਹੋਈ ਬੈਠਕ

LEAVE A REPLY

Please enter your comment!
Please enter your name here