ਵਿਦਿਆਰਥੀ ਮੰਗਾਂ ਪੂਰੀਆਂ ਹੋਣ ਤੇ ਵਿਦਿਆਰਥੀ ਸੰਘਰਸ਼ ਦੀ ਹੋਈ ਅੰਸ਼ਕ ਜਿੱਤ

0
19
Punjab student union lalkar

ਪਟਿਆਲਾ, 25 ਸਤੰਬਰ 2025 : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) (Punjab Students Union (Lalkar) ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪ੍ਰਸ਼ਾਸਨ ਨੇ ਵਿਦਿਆਰਥੀ ਸੰਘਰਸ਼ ਅੱਗੇ ਝੁਕਦਿਆਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ, ਜਿਸ ਕਾਰਨ 25 ਸਤੰਬਰ 2025 ਨੂੰ ਹੋਣ ਵਾਲਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਹੈ ।

ਲੰਘੇ ਮੰਗਲਵਾਰ ਹੋਈ ਸੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਪ੍ਰਸ਼ਾਸਨ ਦੀ ਮੀਟਿੰਗ

ਜਿਕਰਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ । ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਡੀਨ ਅਕਾਦਮਿਕ ਮਾਮਲੇ, ਰਜਿਸਟ੍ਰਾਰ, ਡੀਨ ਵਿਦਿਆਰਥੀ ਭਲਾਈ, ਫਾਈਨੈਸ ਅਫਸਰ ਅਤੇ ਮੇਂਟੇਨੈੱਸ ਵਿਭਾਗਾਂ ਦੇ ਮੁੱਖੀ ਸ਼ਾਮਲ ਸਨ । ਉਹਨਾਂ ਵਿਦਿਆਥੀ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨੀਆਂ ਅਤੇ ਹੱਲ ਕਰਨ ਲਈ ਮਹੋਲਤ ਮੰਗੀ ।

ਮੀਟਿੰਗ ਤੋਂ ਬਾਅਦ ਵਿਦਿਆਰਥੀ ਜਥੇਬੰਦੀ ਨੇ ਦੁਆਰਾ ਡੀਨ ਵਿਦਿਆਰਥੀ ਭਲਾਈ ਨਾਲ਼ ਮੀਟਿੰਗ ਕਰਕੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਫੌਰੀ ਮਸਲੇ ਹੱਲ ਕੀਤੇ ਜਾਣ

ਮੀਟਿੰਗ ਤੋਂ ਬਾਅਦ ਵਿਦਿਆਰਥੀ ਜਥੇਬੰਦੀ (Student organization) ਨੇ ਦੁਆਰਾ ਡੀਨ ਵਿਦਿਆਰਥੀ ਭਲਾਈ ਨਾਲ਼ ਮੀਟਿੰਗ ਕਰਕੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਫੌਰੀ ਮਸਲੇ ਹੱਲ ਕੀਤੇ ਜਾਣ । ਅੱਜ ਦਾ ਸੰਘਰਸ਼ ਮੁਲਤਵੀ ਕੀਤਾ ਗਿਆ ਹੈ । ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੁਣ ਪ੍ਰਸ਼ਾਸਨ ਨੂੰ ਅਗਲੇ ਮਹੀਨੇ ਦੀ 20 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ । ਜਿਕਰਜੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਹੋਸਟਲਾਂ, ਵਿਭਾਗਾਂ ਅਤੇ ਕੁਆਰਟਰਾਂ ਦੀ ਮੁਰੰਮਤ ਕਰਾਉਣ, ਪੀਣ ਵਾਲੇ ਤੇ ਨਹਾਉਣ ਵਾਲੇ ਪਾਣੀ ਦੇ ਪੁਖਤਾ ਹੱਲ, ਵਾਈ-ਫਾਈ ਨੂੰ ਠੀਕ ਢੰਗ ਨਾਲ ਚਲਵਾਉਣ, ਸੁਰੱਖਿਆ ਦਾ ਪੁਖਤਾ ਪ੍ਰਬੰਧ ਕਵਾਉਣ ਅਤੇ ਯੂਕੋ ਵਾਲੇ ਪਾਸੇ ਲਿਫਟਾਂ ਚਲਾਉਣ ਆਦਿ ਮੰਗਾਂ ਨੂੰ ਲੈ ਕੇ ‘ਵਿਦਿਆਥੀਆਂ ਦੀ ਲਲਕਾਰ’ ਦਾ ਸੰਘਰਸ ਵਿੱਢਿਆ ਗਿਆ ਸੀ ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵਿਗੜੀ ਹਾਲਤ ਦਾ ਵਿਦਿਅਰਥੀਆਂ ਦੀ ਪੜ੍ਹਾਈ ਉੱਪਰ ਬਹੁਤ ਮਾੜਾ ਅਸਰ ਦਿੱਖ ਰਿਹਾ ਹੈ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵਿਗੜੀ ਹਾਲਤ ਦਾ ਵਿਦਿਅਰਥੀਆਂ ਦੀ ਪੜ੍ਹਾਈ ਉੱਪਰ ਬਹੁਤ ਮਾੜਾ ਅਸਰ ਦਿੱਖ ਰਿਹਾ ਹੈ । ਵਿਦਿਆਰਥੀਆਂ ਦੇ ਕਮਰਿਆਂ ਦੀਆਂ ਛੱਤਾਂ ਤੋਂ ਪਲਸਤਰ ਡਿੱਗਣ ਦੀ ਘਟਨਾ ਨੇ ਯੂਨੀਵਰਸਿਟੀ ਦੀ ਹਾਲਤ ਸਪਸ਼ਟ ਕਰ ਦਿੱਤੀ ਹੈ । ਹੋਸਟਲ ਦੇ ਕੋਰੀਡੋਰ, ਬਾਲਕਣਿਆਂ, ਬਨੇਰੇ ਖਤਰੇ ਦੀਆਂ ਥਾਵਾਂ ਬਣੇ ਹੋਏ ਹਨ। ਇਨ੍ਹਾਂ ਹੀ ਨਹੀਂ,ਬਾਥਰੂਮਾਂ ਦੇ ਹਾਲਾਤ ਉਸ ਤੋਂ ਵੀ ਬਦਤਰ ਹਨ।2.5-2.5 ਮਹੀਨਿਆਂ ਤੋਂ ਬਾਅਦ ਮੁਰੰਮਤ ਲਈ ਬਾਥਰੂਮ ਪੱਟੇ ਹੋਏ ਹਨ ਪਰ ਕੰਮ ਪੂਰਾ ਹੀ ਨਹੀਂ ਹੋ ਰਿਹਾ।ਅੰਬੇਡਕਰ, ਬੰਦਾ ਬਹਾਦਰ ਤੇ ਕਈ ਹੋਰ ਹੋਸਟਲ ‘ਚ – ਨਹੀਂ ਚਲਦੇ।ਕਿਸੇ ਹੋਸਟਲ ‘ਚ ਪਾਣੀ ਦਾ ਟੀਡੀਐੱਸ ਚੈੱਕ ਨਹੀਂ ਹੁੰਦਾ ਨਾ ਹੀ ਫਿਲਟਰਾਂ ਦੀ ਮੁਰੰਮਤ ਕੀਤੀ ਜਾਂਦੀ ਹੈ ।

ਮਾਈ ਭਾਗੋ ਤੇ ਬੰਦਾ ਬਹਾਦਰ ਹੋਸਟਲ ‘ਚ ਲਿਫਟਾਂ ਨਾ ਚੱਲਣ ਕਰਕੇ ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ

ਮਾਈ ਭਾਗੋ ਤੇ ਬੰਦਾ ਬਹਾਦਰ ਹੋਸਟਲ ‘ਚ ਲਿਫਟਾਂ ਨਾ ਚੱਲਣ ਕਰਕੇ ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ । ਇਹਨਾ ਦਿੱਕਤਾਂ ਨੂੰ ਲੈਕੇ ਵਿਦਿਆਰਥੀ ਹੋਸਟਲ ਤੇ ਵਿਭਾਗ ਪੱਧਰੀ ਮੰਗ ਪੱਤਰ ਕਈ ਵਾਰ ਸੌਂਪ ਚੁੱਕੇ ਸੀ । ਕਈ ਵਾਰ ਵਿਦਿਆਰਥੀ ਜਥੇਬੰਦੀਆਂ ਵੀ ਇਹਨਾਂ ਮੰਗਾਂ ਨੂੰ ਉਭਾਰ ਚੁੱਕੀਆਂ ਨੇ ਪਰ ਇਹ ਮਸਲੇ ਸਿਰੇ ਲੱਗਦੇ ਨਹੀਂ ਸੀ ਦਿੱਖ ਰਹੇ । ਇਸ ਵਾਰ ਅੰਬੇਦਕਰ, ਮਾਈ ਭਾਗੋ, ਬੰਦਾ ਬਹਾਦਰ, ਭਗਤ ਸਿੰਘ ਹੋਸਟਲ ਦੇ ਵਿਦਿਆਰਥੀਆਂ ਨੇ ਬਾਕੀ ਹੋਸਟਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਾਂਝਾ ਸੰਘਰਸ਼ ਵਿੱਢਿਆ ਤੇ ਸਾਰੇ ਹੋਸਟਲ ਨੇ ਇਕਠੇ ਹੋਕੇ 25 ਸਤੰਬਰ ਨੂੰ ਮੇਨ ਗੇਟ ਤੇ ਪਹੁੰਚਣ ਦਾ ਐਲਾਨ ਕੀਤਾ ।

ਹੋਸਟਲ ‘ਚ ਆਮ ਮੀਟਿੰਗ, ਫਲੋਰ ਮੀਟਿੰਗ, ਹਰੇਕ ਕਮਰੇ ‘ਚ ਜਾ ਕੇ ਤੇ ਕਲਾਸਾਂ `ਚ ਜਾ ਕੇ ਯੂਨੀਵਰਸਿਟੀ ਦੇ ਹਾਲਾਤਾਂ ਉੱਪਰ ਤੇ ਇਸ ਸੰਘਰਸ਼ ਲਈ ਹਮਾਇਤ ਜਟਾਉਣ ਲਈ ਗੱਲਬਾਤ ਕੀਤੀ ਗਈ

ਹੋਸਟਲ ‘ਚ ਆਮ ਮੀਟਿੰਗ, ਫਲੋਰ ਮੀਟਿੰਗ, ਹਰੇਕ ਕਮਰੇ ‘ਚ ਜਾ ਕੇ ਤੇ ਕਲਾਸਾਂ `ਚ ਜਾ ਕੇ ਯੂਨੀਵਰਸਿਟੀ ਦੇ ਹਾਲਾਤਾਂ ਉੱਪਰ ਤੇ ਇਸ ਸੰਘਰਸ਼ ਲਈ ਹਮਾਇਤ ਜਟਾਉਣ ਲਈ ਗੱਲਬਾਤ ਕੀਤੀ ਗਈ । ਲਲਕਾਰ ਰੈਲੀ ਦੀ ਅਧਿਆਪਕ ਅਤੇ ਗੈਰ- ਅਧਿਆਪਕ ਮੁਲਾਜ਼ਮਾਂ ਨੇ ਵੀ ਹਮਾਇਤ ਕੀਤੀ।ਸੋਸ਼ਲ ਮੀਡੀਆ ਤੇ ਪਾਈਆਂ ਤਸਵੀਰਾਂ ਅਤੇ ਵੀਡੀਓ ਨੇ ਪੂਰੇ ਪੰਜਾਬ ਨੂੰ ਯੂਨੀਵਰਸਿਟੀ ਦੀ ਹਾਲਤ ਬਾਰੇ ਦੱਸਿਆ ਤੇ ਪੰਜਾਬ ਭਰ ਤੋਂ ਸੰਘਰਸ਼ ਲਈ ਹਮਾਇਤ ਆਈ।ਇਸ ਦਬਾਅ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਮੰਗਾਂ ਮੰਨੀਆਂ ਵੀ ਅਤੇ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ।

ਮੰਨੀਆਂ ਮੰਗਾਂ
ਫੌਰੀ ਮੰਨੀਆਂ ਮੰਗਾਂ
1. ਵਿਦਿਅਰਥਣਾਂ ਦੀ ਸੁਰੱਖਿਆ ਲਈ ਦੋ ਐਮਰਜੈਂਸੀ ਨੰਬਰ ਜਾਰੀ ਕੀਤੇ ਗਏ ਹਨ। ਹਰ ਵਿਭਾਗ ਅਤੇ ਹੋਸਟਲ ਦੇ ਨੋਟਿਸ ਅਤੇ ਪੂਰੀ ਯੂਨਿਵਰਸਿਟੀ ਚ ਇਹ ਨੰਬਰ ਲਿਖ ਕੇ ਲਏ ਜਾਣਗੇ । 01755136081, 01755136082
2. ਲੜਕੀਆਂ ਦੇ ਹੋਸਟਲ ਤੋਂ ਲਾਇਬ੍ਰੇਰੀ ਅਤੇ ਲਾਇਬ੍ਰੇਰੀ ਤੋਂ ਹੋਸਟਲ ਲਈ ਬੱਸਾਂ, ਰਾਤੀਂ 9 ਵਜੇ ਤੇ 11 ਵਜੇ ਚਲਾਈਆਂ ਜਾਣਗੀਆਂ।
3. ਟੀ ਪੁਆਇੰਟ ਤੋਂ ਅੰਬੇਦਕਰ ਹੋਸਟਲ, ਗੋਲ ਮਾਰਕੀਟ ਤੋਂ ਮਾਈ ਭਾਗੋ ਹੋਸਟਲ, ਮਾਈ ਭਾਗੋ ਹੋਸਟਲ ਦੇ ਬੇਰਿਕੇਡ ਕੋਲ ਅਤੇ ਲੋਗੋ ਕੋਲ ਸੁਰੱਖਿਆ ਲਈ ਪੈਟਰੋਲਿੰਗ ਵਧਾਈ ਜਾਵੇਗੀ ।
4. ਸਾਰੇ ਹੋਸਟਲ ਦੇ ਪੀਣ ਵਾਲੇ ਪਾਣੀ ਦਾ ਨਿਯਮਿਤ ਟੀਡੀਐੱਸ ਚੈੱਕ ਕਰਵਾਕੇ ਰਿਪੋਰਟ ਨੋਟਿਸ ਬੋਰਡ `ਤੇ ਲਗਾਈ ਜਾਵੇਗੀ।
5. ਸਾਰੇ ਹੋਸਟਲ `ਚ ਅਖਬਾਰ ਲਗਾਏ ਜਾਣਗੇ। ਵਿਦਿਆਰਥੀ ਹੋਸਟਲ ਵਾਰਡਨ ਨੂੰ ਕਹਿ ਕੇ ਆਪਣੀ ਮਰਜੀ ਦੇ ਅਖਬਾਰ ਲਵਾ ਸਕਦੇ ਹਨ।
6. ਸਫਾਈ ਦਾ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਵਾਰਡਨ ਨੂੰ ਹਦਾਇਤ ਦਿੱਤੀ ਗਈ ਹੈ। ਹਰੇਕ ਹੋਸਟਲ `ਚ ਦੋ ਵਾਰ ਸਫਾਈ ਹੋਵੇਗੀ ਤੇ ਸਫਾਈ ਦਾ ਸਮਾਨ ਸਮੇਂ `ਤੇ ਦਿੱਤਾ ਜਾਵੇਗਾ ।
7. ਲੜਕੀਆਂ ਦੇ ਹੋਸਟਲ `ਚ ਪੈਡ ਜਲਾਉਣ ਲਈ ਜੋ ਲੱਗੀਆਂ ਹੋਈਆਂ ਹਨ, ਉਹ ਚਲਾਈਆਂ ਜਾਣਗੀਆਂ ਅਤੇ ਇਹਨਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ ।
8. ਜਿੰਨਾ ਹੋਸਟਲ ਦੇ ਟੀ. ਵੀ. ਰੂਮ ਨਹੀਂ ਖੁੱਲ੍ਹੇ ਉਹ ਖੋਲ੍ਹੇ ਜਾਣਗੇ ।
9. ਰੀ-ਅਪੀਅਰ ਫੀਸ ਦਾ ਵਾਧਾ ਵਾਪਸ ਲਿਆ ਗਿਆ ਹੈ ।
ਇਸ ਤੋਂ ਬਿਨਾਂ
10. ਦੀ ਮੁਰੰਮਤ ਲਈ 7 ਦਿਨਾਂ ਦੇ ਅੰਦਰ ਚੈਕਿੰਗ ਕੀਤੀ ਜਾਵੇਗੀ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
11. ਅੰਬੇਡਕਰ ਹੋਸਟਲ ਦੇ ਬਲਾਕ ਦੇ ਬਾਥਰੂਮਾਂ ਦਾ ਕੰਮ 4 ਅਕਤੂਬਰ ਤੱਕ ਅਤੇ ਬਲਾਕ ਦੇ ਬਾਥਰੂਮਾਂ ਅਤੇ ਬਾਕੀ ਹੋਸਟਲਾਂ ਦਾ ਕੰਮ 20 ਅਕਤੂਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ ।
12. ਯੂਕੋ ਵਿਭਾਗ ਵਿਚ 2 ਨਵੀਆਂ ਲਿਫਟਾਂ, ਬੰਦਾ ਬਹਾਦਰ ਹੋਸਟਲ `ਚ ਇੱਕ ਨਵੀਂ ਲਿਫਟ ਦਾ ਕੰਮ ਇੱਕ ਮਹੀਨੇ ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਮਾਈ ਭਾਗੋ ਦੀ ਲਿਫਟ ਨੂੰ ਕਰਕੇ ਪੂਰੇ ਹਫਤੇ 2 ਸ਼ਿਫਟਾਂ ਲਈ ਚਲਾਇਆ ਜਾਵੇਗਾ ਅਤੇ ਜਲਦੀ ਹੀ 24 ਘੰਟੇ ਚਲਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ।
13. ਮਾਈ ਭਾਗੋ ਹੋਸਟਲ ਦੇ ਰੀਡਿੰਗ ਰੂਮ `ਚ ਨਵੇਂ ਏਸੀ ਲਗਾਏ ਜਾਣਗੇ ।
14. ਮਾਈ ਭਾਗੋ ਹੋਸਟਲ ਦੇ ਵਿਚ ਨਹਾਉਣ ਵਾਲ਼ਾ ਪਾਣੀ ਮੁੱਕਣ ਦੀ ਸੱਮਸਿਆ ਨੂੰ ਲੈ ਕੇ ਇੱਕ ਨੰਬਰ ਦਿੱਤਾ ਹੈ । ਜੇਕਰ ਹੋਸਟਲ ਦੇ ਵਿਦਿਆਰਥੀਆਂ ਨੂੰ ਸੱਮਸਿਆ ਆਉਂਦੀ ਹੈ ਤਾਂ ਉਸ ਨੰਬਰ ‘ਤੇ ਜਾਣਕਾਰੀ ਦੇਣ-9914730044
15. ਬੰਦਾ ਸਿੰਘ ਬਹਾਦਰ ਹੋਸਟਲ ਦੇ ਬਾਥਰੂਮਾਂ ਦੀ ਰਿਪੇਅਰ ਲਈ ਪ੍ਰਸ਼ਾਸਨ ਨੇ 1 ਕਰੋੜ 60 ਲੱਖ ਦੀ ਫਾਈਲ ਬਣਾ ਕੇ ਕੰਮ ਸ਼ੁਰੂ ਕੀਤਾ ਹੈ ।

ਪ੍ਰਸ਼ਾਸਨ ਨੇ ਇਹ ਮੰਗਾਂ ਆਪਣੇ ਸੰਘਰਸ਼ ਦੇ ਦਬਾਅ ਸਦਕਾ ਮੰਨੀਆਂ ਹਨ

ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ 25 ਤਰੀਕ ਨੂੰ ਹੋਸਟਲਾਂ (ਮਾਈ ਭਾਗੋ, ਬੰਦਾ ਸਿੰਘ ਬਹਾਦਰ, ਡਾ. ਅੰਬੇਦਕਰ, ਬੇਬੇ ਨਾਨਕੀ ਅਤੇ ਬੀਬੀ ਸਾਹਿਬ ਕੌਰ ) ਵਿੱਚ ਪ੍ਰਚਾਰ ਕਰਕੇ ਮੀਟਿੰਗ ਦੌਰਾਨ ਅਤੇ ਅੱਜ ਕਲਾਸਾਂ ਵਿੱਚ ਇਸ ਅੰਸ਼ਕ ਜਿੱਤ ਬਾਰੇ ਗੱਲ ਕੀਤੀ ਗਈ । ਇਸ ਦੌਰਾਨ ਕਿਹਾ ਗਿਆ ਕਿ ਪ੍ਰਸ਼ਾਸਨ ਨੇ ਇਹ ਮੰਗਾਂ ਆਪਣੇ ਸੰਘਰਸ਼ ਦੇ ਦਬਾਅ ਸਦਕਾ ਮੰਨੀਆਂ ਹਨ । ਇਹ ਆਪਣੀ ਅੰਸ਼ਕ ਜਿੱਤ ਹੈ, ਪਰ ਇਸ ਨੂੰ ਪੂਰਾ ਕਰਨਾ ਅਤੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣਾ ਆਪਣੇ ਏਕੇ ਅਤੇ ਸੰਘਰਸ਼ ਨਾਲ ਹੀ ਸੰਭਵ ਹੈ ।

Read More : ਪੰਜਾਬੀ ਯੂਨੀਵਰਸਿਟੀ ਵਿਖੇ ਹੋਇਆ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁਜਾਹਰਾ

LEAVE A REPLY

Please enter your comment!
Please enter your name here