ਚੰਡੀਗੜ੍ਹ, 7 ਜੁਲਾਈ 2025 : ਜਿ਼ਲਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਦੇ ਕਰਤਾਰਪੁਰ ਬਲਾਕ ਕਾਂਗਰਸ-2 ਦੇ ਪ੍ਰਧਾਨ ਜੋਰਾਵਰ ਸਿੰਘ ਸੋਢੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ (Punjab Pradesh Congress Committee Disciplinary Action) ਨੇ ਪਾਰਟੀ ਵਿਚੋਂ 6 ਸਾਲਾਂ ਵਾਸਤੇ ਬਾਹਰ ਕਰ ਦਿੱਤਾ ਹੈ ।
ਕਾਂਗਰਸ ਪਾਰਟੀ ਵਿਚੋਂ ਕਿਉਂ ਕੱਢਿਆ ਗਿਆ ਸੋਢੀ ਨੂੰ
ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਨੇ ਜੋ 6 ਸਾਲਾਂ ਵਾਸਤੇ ਜੋਰਾਵਰ ਸਿੰਘ ਸੋਢੀ ਨੂੰ ਪਾਰਟੀ ਵਿਚੋਂ ਬਾਹਰ ਦਾ ਰਾਹ ਦਿਖਾਇਆ ਹੈ (Zorawar Singh Sodhi was shown the way out of the party for 6 years.) ਦਾ ਮੁੱਖ ਕਾਰਨ ਉਨ੍ਹਾਂ ਵਿਰੁੱਧ ਡਕੈਤੀ ਵਰਗੇ ਗੰਭੀਰ ਅਪਰਾਧਿਕ ਮਾਮਲੇ ਵਿਚ ਕੇਸ ਦਰਜ ਹੋਣ ਅਤੇ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਹੈ।
ਕਿਸ ਦੀ ਸਿ਼ਕਾਇਤ ਤੇ ਕੀਤੀ ਗਈ ਹੈ ਕਾਰਵਾਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸਨਾਤਮਕ ਐਕਸ਼ਨ ਕਮੇਟੀ (Disciplinary Action Committee) ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਵਲੋਂ ਦੱਸਿਆ ਗਿਆ ਕਿ 4 ਜੁਲਾਈ 2025 ਨੂੰ ਹਲਕਾ ਇੰਚਾਰਜ ਕਰਤਾਰਪੁਰ ਰਾਜਿੰਦਰ ਸਿੰਘ ਵੱਲੋਂ ਇਕ ਸਿ਼ਕਾਇਤ ਦਿੱਤੀ ਗਈ, ਜਿਸਦੇ ਆਧਾਰ ਤੇ ਤੁਰੰਤ ਕਾਰਵਾਈ ਕਰਦਿਆਂ ਸੋਢੀ ਨੂੰ ਪਾਰਟੀ ਵਿਚੋਂ ਬਾਹਰ ਕੀਤਾ ਗਿਆ ਹੈ ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਅਪਰਾਧਿਕ ਜਾਂ ਗੈਰ-ਸਮਾਜਿਕ ਸਰਗਰਮੀ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਪਾਰਟੀ ਦੀ ਅਕਸ ਸਾਫ਼-ਸੁਥਰੀ ਰੱਖਣ ਲਈ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ । ਕਾਂਗਰਸ ਨੇ ਸਪਸ਼ਟ ਕੀਤਾ ਕਿ ਅਜਿਹੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ, ਜਿਸ ਉੱਤੇ ਗੰਭੀਰ ਅਪਰਾਧਿਕ ਦੋਸ਼ ਲੱਗੇ ਹੋਣ ।
Read More : ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਲਾਕ ਪ੍ਰਧਾਨਾਂ ਦੀ ਦੂਜੀ ਸੂਚੀ ਕੀਤੀ ਜਾਰੀ