ਪਟਿਆਲਾ, 27 ਸਤੰਬਰ 2025 : ਪਟਿਆਲਾ ਲੋਕੋਮੋਟਿਵ ਵਰਕਸ (Patiala Locomotive Works) (ਪੀ. ਐਲ. ਡਬਲਿਊ.) ਦੇ ਵਰਕਸ਼ਾਪ ਕੰਪਲੈਕਸ ਵਿੱਚ ਸਥਿਤ ਨਵੇਂ ਬਣੇ ਅਤੇ ਅਧੁਨਿਕ ਫਸਟ ਏਡ ਪੋਸਟ (First Aid Post) ਦਾ ਉਦਘਾਟਨ ਰਾਜੇਸ਼ ਮੋਹਨ ਪ੍ਰਿੰਸੀਪਲ ਚੀਫ ਐਡਮਿਨਿਸਟ੍ਰੇਟਿਵ ਅਫਸਰ (Principal Chief Administrative OfficerPrincipal Chief Administrative Officer) (ਪੀ. ਸੀ. ਆਓ.), ਪੀ. ਐਲ. ਡਬਲਿਊ. ਵੱਲੋਂ ਕੀਤਾ ਗਿਆ ।
ਇਹ ਕੇਂਦਰ ਰੇਲਵੇ ਅਤੇ ਗੈਰ-ਰੇਲਵੇ ਲਾਭਪਾਤਰੀਆਂ ਨੂੰ ਸਮੇਂ ਸਿਰ ਫਸਟ ਏਡ ਮੁਹੱਈਆ ਕਰਵਾਏਗਾ
ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਮੋਹਨ (Rajesh Mohan) ਨੇ ਕਿਹਾ ਕਿ ਇਹ ਕੇਂਦਰ ਰੇਲਵੇ ਅਤੇ ਗੈਰ-ਰੇਲਵੇ ਲਾਭਪਾਤਰੀਆਂ ਨੂੰ ਸਮੇਂ ਸਿਰ ਫਸਟ ਏਡ ਮੁਹੱਈਆ ਕਰਵਾਏਗਾ । ਉਨ੍ਹਾਂ ਜ਼ੋਰ ਦਿੱਤਾ ਕਿ ਇਹ ਕੇਂਦਰ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਡਾਕਟਰੀ ਮਦਦ ਪਹੁੰਚਾਉਣ ਅਤੇ ਪੀ. ਐਲ. ਡਬਲਿਊ. ਦੀ ਸਿਹਤ ਸੇਵਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ।
ਉਦਘਾਟਨ ਸਮਾਰੋਹ ਵਿੱਚ ਸਾਰੇ ਸੀਨੀਅਰ ਅਫਸਰ, ਸਟਾਫ ਕੌਂਸਲ ਦੇ ਮੈਂਬਰ ਅਤੇ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਸਨ
ਇਸ ਉਦਘਾਟਨ ਸਮਾਰੋਹ ਵਿੱਚ ਸਾਰੇ ਸੀਨੀਅਰ ਅਫਸਰ, ਸਟਾਫ ਕੌਂਸਲ ਦੇ ਮੈਂਬਰ ਅਤੇ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਸਨ । ਸਭ ਨੇ ਇਸ ਪਹਿਲ ਨੂੰ ਕਰਮਚਾਰੀਆਂ ਦੀ ਭਲਾਈ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਸਰਾਹਿਆ । ਇਹ ਪਹਿਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਪ੍ਰਤੀ ਪੀਐਲਡਬਲਿਊ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ ।
Read More : ਕਮਿਊਨਿਟੀ ਹਾਲ ਅਤੇ ਪੰਚਾਇਤ ਭਵਨ ਦਾ ਉਦਘਾਟਨ