ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ‘ਚ ਫਸਿਆ ਓਵਰਲੋਡ ਟਰੱਕ, ਖੰਭੇ ਤੇ ਤਾਰਾਂ ਟੁੱਟਣ ਨਾਲ ਹੋਇਆ ਵੱਡਾ ਧਮਾਕਾ
ਜਲੰਧਰ ਦੇ ਪੌਸ਼ ਇਲਾਕੇ ‘ਚ ਇਕ ਓਵਰਲੋਡ ਟਰੱਕ ਇਲਾਕੇ ਤੋਂ ਬਾਹਰ ਨਿਕਲਦੇ ਸਮੇਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਜਿਸ ਕਾਰਨ ਬਿਜਲੀ ਦਾ ਖੰਭਾ ਡਿੱਗ ਗਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਜਦੋਂ ਓਵਰਲੋਡ ਟਰੱਕ ਬਿਜਲੀ ਦੇ ਖੰਭੇ ਅਤੇ ਤਾਰਾਂ ਨੂੰ ਆਪਣੇ ਨਾਲ ਲੈ ਕੇ ਅੱਗੇ ਵਧਿਆ ਤਾਂ ਇਲਾਕੇ ‘ਚ ਜ਼ਬਰਦਸਤ ਧਮਾਕਾ ਹੋਇਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ।
ਸੀਸੀਟੀਵੀ ਚ ਕੈਦ ਹੋਈ ਘਟਨਾ
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਟਰੱਕ ਦੇ ਨੇੜੇ ਕਰੀਬ 6 ਬੱਚੇ ਅਤੇ ਸਕੂਟਰ ‘ਤੇ ਸਵਾਰ ਇਕ ਔਰਤ ਅਤੇ ਵਿਅਕਤੀ ਆ ਰਹੇ ਸਨ। ਇਹ ਸਾਰੀ ਘਟਨਾ ਕਾਲੋਨੀ ਵਿੱਚ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਛੋਟੇ ਬੱਚੇ ਗਲੀ ਵਿੱਚੋਂ ਲੰਘਦੇ ਨਜ਼ਰ ਆ ਰਹੇ ਹਨ। ਹਾਲਾਂਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ।