ਮੱਧ ਪ੍ਰਦੇਸ਼ ਦੇ ਛਤਰਪੁਰ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਗੇਮ ਵਿੱਚ ਕਥਿਤ ਤੌਰ ‘ਤੇ 40 ਹਜ਼ਾਰ ਰੁਪਏ ਗੁਆਉਣ ‘ਤੇ 13 ਸਾਲ ਦੇ ਬੱਚੇ ਨੇ ਫ਼ਾਂਸੀ ਲਗਾਕੇ ਆਤਮਹੱਤਿਆ ਕਰ ਲਈ। ਪੁਲਿਸ ਸਬ-ਇੰਸਪੈਕਟਰ (ਡੀਐਸਪੀ) ਸ਼ਸ਼ਾਂਕ ਜੈਨ ਨੇ ਦੱਸਿਆ ਕਿ ਛੇਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਘਰ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਅਤੇ ਘਟਨਾ ਸਥਲ ‘ਤੇ ਇੱਕ ਸੁਸਾਈਡ ਨੋਟ ਮਿਲਿਆ ਹੈ।
ਸੁਸਾਈਡ ਨੋਟ ਵਿੱਚ ਲਿਖੀ ਇਹ ਗੱਲ
ਉਨ੍ਹਾਂ ਨੇ ਦੱਸਿਆ, ‘‘ਸੁਸਾਈਡ ਨੋਟ ਵਿੱਚ ਵਿਦਿਆਰਥੀ ਨੇ ਲਿਖਿਆ ਹੈ ਕਿ ਉਸ ਨੇ ਮਾਂ ਦੇ ਖਾਤੇ ਤੋਂ 40 ਹਜ਼ਾਰ ਰੁਪਏ ਕੱਢੇ ਅਤੇ ਇਸ ਪੈਸੇ ਨੂੰ ‘‘ਫਰੀ ਫਾਇਰ’’ ਗੇਮ ਵਿੱਚ ਬਰਬਾਦ ਕਰ ਦਿੱਤਾ। ਵਿਦਿਆਰਥੀ ਨੇ ਆਪਣੀ ਮਾਂ ਤੋਂ ਮਾਫੀ ਮੰਗਦੇ ਹੋਏ ਲਿਖਿਆ ਹੈ ਕਿ ਡਿਪਰੈਸ਼ਨ ਦੇ ਕਾਰਨ ਉਹ ਆਤਮਹੱਤਿਆ ਕਰ ਰਿਹਾ ਹੈ।’’