ਨਾਭਾ, 29 ਸਤੰਬਰ 2025 : ਨਾਭਾ ਨੇੜਲੇ ਪਿੰਡ ਦੁਲੱਦੀ (Village Duladi) ਵਿਖੇ ਸੈਲਰ ਦੀ ਛੱਤ ਤੇ ਕੰਮ ਕਰਦੇ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਹੋ ਗਈ ।
ਸੀਮੇਂਟ ਦੀ ਚਾਦਰ ਟੁੱਟ ਗਈ ਤੇ ਵਿਅਕਤੀ ਥੱਲੇ ਗਿਰ ਗਿਆ
ਮਿਲੀ ਜਾਣਕਾਰੀ ਅਨੁਸਾਰ ਸਿਵ ਸ਼ਕਤੀ ਰਾਈਸ ਮਿਲ (Shiv Shakti Rice Mill) ਪਿੰਡ ਦੁਲੱਦੀ ਨਜ਼ਦੀਕ ਟਿੱਲਾ ਸਾਹਿਬ ਵਿਖੇ ਸੈਲਰ ਦੀ ਛੱਤ ਤੇ ਪੁਰਾਣੀਆਂ ਸੀਮੇਂਟ ਦੀ ਚਦਰਾਂ ਪਾਉਣ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਸੀਮੇਂਟ ਦੀ ਚਾਦਰ ਟੁੱਟ ਗਈ ਤੇ ਵਿਅਕਤੀ ਥੱਲੇ ਗਿਰ ਗਿਆ, ਜਿਸ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਪਟਿਆਲੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ।
ਜਖਮਾਂ ਨੂੰ ਨਾ ਝੱਲਦਾ ਹੋਇਆ ਉਸ ਦੀ ਮੌਤ ਹੋ ਗਈ
ਜਖਮਾਂ ਨੂੰ ਨਾ ਝੱਲਦਾ ਹੋਇਆ ਉਸ ਦੀ ਮੌਤ ਹੋ ਗਈ । ਸਹਾਇਕ ਥਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਵਨ ਕੁਮਾਰ 45 ਪੁੱਤਰ ਦੇਸਰਾਜ ਵਾਸੀ ਜੇਲ ਰੋਡ 40 ਨੰਬਰ ਫਾਟਕ ਹਾਲ ਗੋਬਿੰਦ ਨਗਰ ਨਾਭਾ। ਜੋ ਕਿ ਪਿੰਡ ਦੁਲੱਦੀ ਵਿਖੇ ਮਜ਼ਦੂਰੀ ਕਰਦਾ ਸੈਲਰ ਦੀ ਛੱਤ ਤੋ ਗਿਰ ਕੇ ਮੌਤ ਹੋ ਗਈ । ਉਹਨਾਂ ਦੱਸਿਆ ਕੀ ਮ੍ਰਿਤਕਾ ਪਵਨ ਕੁਮਾਰ ਦੇ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ।
Read More : ਤਿੰਨ ਮੰਜਿਲਾ ਬਿਲਡਿੰੰਗ ਡਿੱਗਣ ਨਾਲ ਦੋ ਦੀ ਮੌਤ