ਦਾਣਾ ਮੰਡੀ ’ਚ ਝੋਨਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਹੋਈ ਲੜਾਈ ਦੌਰਾਨ ਇਕ ਦੀ ਮੌਤ

0
4
grain market

ਜਲੰਧਰ, 27 ਅਕਤੂਬਰ 2025 : ਪਿੰਡ ਫੁੱਲੂ ਖੇੜਾ (Village Phulu Khera) ਵਿਖੇ ਅਨਾਜ਼ ਮੰਡੀ ’ਚ ਝੋਨਾਂ ਸੁੱਟਣ ਨੂੰ ਲੈ ਕੇ ਦੋ ਧਿਰਾਂ ’ਚ ਲੜਾਈ ਹੋ ਗਈ । ਇਸ ਲੜਾਈ ਦੌਰਾਨ ਇਕ ਧਿਰ ਦੇ ਵਿਅਕਤੀ ਦੀ ਮੌਤ (Death of a person) ਹੋ ਗਈ । ਕੁਲਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਫੁੱਲੂ ਖੇੜਾ ਨੇ ਦੱਸਿਆ ਕਿ ਮੇਰੇ ਪਿਤਾ ਬਲਦੇਵ ਸਿੰਘ ਮੰਡੀ ’ਚ ਝੋਨਾ ਉਤਾਰ ਰਹੇ ਸੀ ਕਿ ਇਸ ਦੌਰਾਨ ਸਵਰਨ ਸਿੰਘ ਵਾਸੀ ਪਿੰਡ ਫੁੱਲੂ ਖੇੜਾ ਨੇ ਆ ਕੇ ਉਨ੍ਹਾਂ ਨੂੰ ਪਿੱਛੋਂ ਧੱਕਾ ਮਾਰਿਆ ਤਾਂ ਉਹ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।

ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ ਦੋ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਰਵਾਈ ਕਰ ਦਿੱਤੀ ਹੈ ਸ਼ੁਰੂ

ਉਸਨੇ ਦੱਸਿਆ ਕਿ ਅਸੀਂ ਮੰਡੀ ’ਚ ਝੋਨਾ ਉਤਾਰਨ ਲਈ ਜਗ੍ਹਾ ਸਾਫ਼ ਕਰਕੇ ਇਕ ਟਰਾਲੀ ਉਤਾਰ ਦਿੱਤੀ ਸੀ ਅਤੇ ਦੂਸਰੀ ਟਰਾਲੀ ਉਤਾਰ ਰਹੇ ਸੀ ਤਾਂ ਏਨੇ ’ਚ ਪਿੰਡ ਦੇ ਸਵਰਨ ਸਿੰਘ ਤੇ ਉਸਦਾ ਭਤੀਜਾ ਸੁਖਵੀਰ ਸਿੰਘ ਆ ਗਏ ਅਤੇ ਸਵਰਨ ਸਿੰਘ (Swaran Singh) ਨੇ ਕਿਹਾ ਕਿ ਇੱਥੇ ਅਸੀਂ ਝੋਨਾ ਉਤਾਰਨਾ ਹੈ । ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ’ਚ ਝਗੜਾ ਹੋ ਗਿਆ ਤੇ ਸਵਰਨ ਸਿੰਘ ਨੇ ਬਲਦੇਵ ਸਿੰਘ ਨੂੰ ਧੱਕਾ ਮਾਰਿਆ, ਜਿਸ ਕਾਰਨ ਬਲਦੇਵ ਸਿੰਘ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ । ਉਧਰ ਚੌਕੀ ਭਾਈਕੇਰਾ ਦੇ ਇੰਚਾਰਜ਼ ਸੁਖਰਾਜ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ ਦੋ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ਼ (Case filed) ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ।

Read More : ਦੋ ਧੜਿਆਂ ਦੀ ਲੜਾਈ ਦੌਰਾਨ ਇਕ ਦੀ ਮੌਤ ਦੂਸਰਾ ਜ਼ਖ਼ਮੀ

LEAVE A REPLY

Please enter your comment!
Please enter your name here